ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਯੋਗਾ ਕੈੰਪ

ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਯੋਗਾ ਕੈੰਪ

ਗੋਇੰਦਵਾਲ ਸਾਹਿਬ 21 ਜੂਨ (ਐਸ ਸਿੰਘ )

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਯੋਗਾ ਕੈੰਪ ਲਗਾਇਆ, ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਯੋਗਾ ਕੈੰਪ ਵਿੱਚ ਭਾਗ ਲਿਆ.ਜਸੀ ਮੌਕੇ ਯੋਗਾ ਕੈੰਪ ਸੰਬੰਧੀ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਦੱਸਿਆ ਕਿ ਪੰਜਾਬ ਇਲੈਵਨ ਬਟਾਲੀਅਨ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਖਡੂਰ ਸਾਹਿਬ ਬਲਾਕ ਦੇ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਦਾ ਯੋਗਾ ਕੈੰਪ ਸਕੂਲ ਵਿਖੇ ਲਗਾਇਆ ਗਿਆ.ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਹੈ.ਓਹਨਾ ਦੱਸਿਆ ਕਿ ਯੋਗ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਤੰਦਰੁਸਤ ਰੱਖ ਸਕਦੇ ਹਨ ਇਸ ਮੌਕੇ ਐਨ ਸੀ ਸੀ ਯੋਗਾ ਕੈੰਪ ਦੇ ਇੰਚਾਰਜ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਸੀਓ ਕਰਨਲ ਅਸ਼ਵਨੀ ਕੁਮਾਰ ਅਤੇ ਐਡਮ ਅਫਸਰ ਕਰਨਲ ਰਾਜੀਵ ਪੂਨੀਆ ਦੇ ਦਿਸ਼ਾ ਨਿਰਦੇਸ਼ ਤਹਿਤ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਯੋਗਾ ਕੈੰਪ ਰਹੀ ਯੋਗ ਕਸਰਤਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਤਹਿਤ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ  ਗੋਇੰਦਵਾਲ ਸਾਹਿਬ ਯੋਗਾ ਕੈੰਪ ਦਾ ਆਯੋਜਨ ਕੀਤਾ ਗਿਆ ਹੈ.