ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ ਖਡੂਰ ਸਾਹਿਬ ਤੋਂ ਮਾਰੀ ਬਾਜ਼ੀ

ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ    ਖਡੂਰ ਸਾਹਿਬ ਤੋਂ  ਮਾਰੀ ਬਾਜ਼ੀ

ਖਡੂਰ ਸਾਹਿਬ: 19 ਮਈ ਨੂੰ ਪੂਰੇ ਦੇਸ਼ ਵਿੱਚ ਹੋਈਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਦਿੱਤਾ ਗਿਆ ਹੈ । ਜਿੱਥੇ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ । ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਵਲੋਂ ਬੀਬੀ ਜਗੀਰ ਕੌਰ, ਕਾਂਗਰਸ ਵਲੋਂ ਜਸਬੀਰ ਡਿੰਪਾ, ਆਮ ਆਦਮੀ ਪਾਰਟੀ ਵਲੋਂ ਮਨਜਿੰਦਰ ਸਿੱਧੂ ਤੇ ਪੀ.ਡੀ.ਏ. ਵਲੋਂ ਬੀਬੀ ਪਰਮਜੀਤ ਕੌਰ ਖਲਾੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿਨ੍ਹਾਂ ਵਿੱਚੋਂ ਜਿੱਤ ਦਾ ਤਾਜ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਦੇ ਸਿਰ ਸਜਿਆ ਹੈ ।