ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ।

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ।

ਚੋਹਲਾ ਸਾਹਿਬ 1 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਥਾਨਕ ਗੁਰੂ  ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਅੱਜ ਸਾਇੰਸ ਵਿਭਾਗ ਵੱਲੋਂ ਪ੍ਰੋ ਹਿੰਮਤ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ। ਇਸ ਮੋਕੇ ਪ੍ਰੋ ਮਨਪ੍ਰੀਤ ਕੌਰ ਵੱਲੋਂ ਵਿਿਦਆਰਥੀਆਂ ਨਾਲ ਪਹਿਲੇ ਨੈਸ਼ਨਲ ਸਪੇਸ ਡੇਅ ਮਨਾਉਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕਾਲਜ ਵਿਿਦਆਰਥੀਆਂ ਵਿਚਕਾਰ ਪੁਲਾੜ ਦਿਵਸ ਸਬੰਧੀ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਿਦਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਵੱਧ ਚੜ੍ਹ ਕੇ ਭਾਗ ਲਿਆ। ਇਹਨਾ ਮੁਕਾਬਲਿਆਂ ਵਿੱਚ ਪੋ੍ਰ ਲਖਵਿੰਦਰ ਕੌਰ,ਪੋ੍ਰ ਪ੍ਰਭਜੀਤ ਕੌਰ,ਪੋ੍ਰ ਹਿਤੈਸ਼ੀ ਸ਼ਰਮਾ ਅਤੇ ਪੋ੍ਰ ਪਰਮਜੀਤ ਕੌਰ ਵੱਲੋਂ ਜੱਜ ਦੀ ਅਹਿਮ ਭੂਮਿਕਾ ਨਿਭਾਈ ਗਈ। ਮੁਕਾਬਲਿਆਂ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਜੇਤੂ ਰਹਿਣ ਵਾਲੇ ਵਿਿਦਆਰਥੀਆਂ ਨੂੰ ਪੋ੍ਰ  ਹਿੰਮਤ ਸਿੰਘ ਅਤੇ ਪੋ੍ਰ ਜਤਿੰਦਰ ਕੌਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਾਇੰਸ ਵਿਭਾਗ ਹਾਜ਼ਰ ਸੀ।