ਕਰਜੇ ਤੋਂ ਤੰਗ ਪਰਿਵਾਰ ਦੇ 6 ਜੀਆਂ ਨੇ ਕੀਤੀ ਆਤਮਹੱਤਿਆ

ਕਰਜੇ ਤੋਂ ਤੰਗ ਪਰਿਵਾਰ ਦੇ 6 ਜੀਆਂ ਨੇ ਕੀਤੀ ਆਤਮਹੱਤਿਆ

ਨਵੀਂ ਦਿੱਲੀ, 15 ਜੁਲਾਈ - ਝਾਰਖੰਡ 'ਚ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕੋ ਪਰਿਵਾਰ ਦੇ 6 ਜੀਆਂ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਹਜ਼ੀਰਾਬਾਗ ਦੇ ਰਹਿਣ ਵਾਲਾ ਇਹ ਪਰਿਵਾਰ ਕਰਜ਼ੇ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਇਸਦੇ ਸਾਰੇ ਜੀਆਂ ਵੱਲੋਂ ਖੁਸਕੁਸ਼ੀ ਦਾ ਰਾਹ ਚੁਣ ਲਿਆ ਗਿਆ। ਇੰਨ੍ਹਾਂ ਵਿਚੋਂ 5 ਨੇ ਖੁਦ ਨੂੰ ਫਾਹਾ ਲਾ ਕੇ ਤੇ 1 ਨੇ ਛੱਤ ਤੋਂ ਯਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਪੂਰਾ ਮਾਮਲਾ ਹੈ ਕੀ ਸੀ।