ਬੈਂਕ ਏ.ਟੀ.ਐਮ.ਰੂਮ ਵਿੱਚ ਨਹੀਂ ਰੱਖਿਆਂ ਸੈਨੇਟਾਇਜ਼ਰ

ਬੈਂਕ ਏ.ਟੀ.ਐਮ.ਰੂਮ ਵਿੱਚ ਨਹੀਂ ਰੱਖਿਆਂ ਸੈਨੇਟਾਇਜ਼ਰ


ਸੈਨੇਟਾਇਜ਼ਰ ਕਈ ਵਾਰ ਰੱਖਿਆ ਲੋਕ ਚੁੱਕਕੇ ਲੈ ਜਾਂਦੇ ਨੇ : ਬੈਂਕ ਮੈਨੇਜਰ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 2 ਅਪ੍ਰੈਲ 2020
 
ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਿਹਤ ਵਿਭਾਗ ਵੱਲੋਂ ਆਪਣੇ ਅਤੇ ਜਨਤਾ ਪ੍ਰਤੀ ਬਹੁਤ ਅਹਿਤਿਆਤ ਵਰਤਣ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਜਰੂਰੀ ਕੰਮ ਲਈ ਘਰੋਂ ਬਾਹਰ ਜਾਣ ਵਾਸਤੇ ਮਾਸਕ ਪਾਉਣਾ,ਹੱਥ ਸੈਨੇਟਾਇਜ਼ਰ ਜਾਂ ਸਾਬਣ ਨਾਲ ਵਾਰ ਵਾਰ ਧੋਣੇ।ਚੋਹਲਾ ਸਾਹਿਬ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ.ਵਿੱਚ ਲਾਪਰਵਾਹੀ ਦੇਖਣ ਨੂੰ ਮਿਲੀ ।ਏ.ਟੀ.ਐਮ. ਮਸ਼ੀਨ ਦੀ ਵਿੱਚੋਂ ਟੱਚ ਸਕਰੀਨ ਤੇ ਰੋਜ਼ਾਨਾ ਬਹੁਤ ਸਾਰੇ ਲੋਕਾਂ ਵੱਲੋਂ ਉਂਗਲਾਂ ਲਗਾਈਆਂ ਜਾਦੀਆਂ ਹਨ ਪਰ ਲੋਕਾਂ ਦੇ ਹੱਥ ਸਾਫ ਕਰਨ ਲਈ ਏ.ਟੀ.ਐਮ. ਰੂਮ ਅੰਦਰ ਸੇਨੇਟਾਈਜ਼ਰ ਨਹੀਂ ਰੱਖਿਆ ਗਿਆ।ਯਾਦ ਰਹੇ ਕਿ ਏ.ਟੀ.ਐਮ.ਮਸ਼ੀਨ ਦੀ ਟੱਚ ਸਕਰੀਨ ਤੇ ਰੋਜ਼ਾਨਾ ਵੱਖ ਵੱਖ ਕਿਸਮ ਦੇ ਲੋਕਾਂ ਦੀਆਂ ਉਂਗਲਾਂ ਟੱਚ ਹੁੰਦੀਆਂ ਹਨ ਜਿਸ ਕਾਰਨ ਕੋਈ ਭਿਆਨ ਬਿਮਾਰੀ ਫੈਲਣ ਦਾ ਖਦਸ਼ਾ ਵੱਧ ਰਿਹਾ ਹੈ।ਪੈਸੇ ਕਢਵਾਉਣ ਵਾਲਿਆਂ ਨੇ ਮੰਗ ਕੀਤੀ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਫੈਲਣ ਤੋਂ ਰੋਕਣ ਲਈ ਬੈਂਕ ਏ.ਟੀ.ਐਮ. ਵਿੱਚ ਸੈਨੇਟਾਈਜ਼ਰ ਰੱਖਣਾ ਬਹੁਤ ਜਰੂਰੀ ਹੈ।ਇਸ ਸਬੰਧੀ ਜਦ ਪੀ.ਐਨ.ਬੀ.ਬੈਂਕ ਚੋਹਲਾ ਸਾਹਿਬ ਦੇ ਮੈਨੇਜਰ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਈਵਾਰ ਸੈਨੇਟਾਇਜ਼ਰ ਰੱਖਿਆ ਸੀ ਪਰ ਕੋਈ ਨਾ ਕੋਈ ਚੁੱਕਕੇ ਲੈ ਜਾਂਦਾ ਹੈ ਅਤੇ ਸੈਨੇਟਾਇਜ਼ਰ ਬਜ਼ਾਰ ਵਿੱਚੋਂ ਵੀ ਨਹੀਂ ਮਲ ਰਹੇ ਜਦ ਮਿਲ ਗਏ ਤਾਂ ਫਿਰ ਰੱਖ ਦਵਾਂਗੇ।