
ਡਾਕਟਰਾਂ ਨੇ ਮਰੀਜ਼ ਤੋਂ 10 ਹਜ਼ਾਰ ਦੀ ਦਵਾਈ ਮੰਗਵਾ ਇਲਾਜ ਕਰਨ ਤੋਂ ਕੀਤਾ ਇਨਕਾਰ
Wed 21 Aug, 2019 0
ਅੰਮ੍ਰਿਤਸਰ :
ਡਾਕਟਰਾਂ ਦੀ ਲਾਪਰਵਾਹੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਿੱਥੇ ਇੱਕ ਡਾਕਟਰ ਵੱਲੋਂ ਏਡਜ਼ ਦੇ ਮਰੀਜ਼ ਦਾ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਉਥੇ ਹੀ ਇਲਾਜ ਕਰਵਾਉਣ ਆਏ ਮੁਨੀਸ਼ ਕੁਮਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਉਹ ਜਦੋਂ ਇਲਾਜ ਕਰਵਾਉਣ ਲਈ ਪਹੁੰਚੇ ਤਾਂ ਡਾਕਟਰਾਂ ਵੱਲੋਂ 10 ਹਜ਼ਾਰ ਦੀਆਂ ਦਵਾਈਆਂ ਲਿਖ ਕੇ ਦੇ ਦਿੱਤੀਆਂ ਗਈਆਂ।
ਉਸ ਤੋਂ ਬਾਅਦ ਵੀ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਦੇ ਚੱਲਦੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾ ਵੇਦ ਕੁਮਾਰ ਬੱਬਲੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਡਾਕਟਰਾਂ ਵੱਲੋਂ ਗਰੀਬਾਂ ਨਾਲ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਇੰਂਨਾਂ ਹੀ ਨਹੀਂ ਡਾਕਟਰਾਂ ਵੱਲੋਂ ਆਈਸੀਯੂ ਰੂਮ ਵੀ ਬਿਨਾਂ ਸਿਫਾਰਿਸ਼ ਦੇ ਨਹੀਂ ਦਿੱਤਾ ਜਾਂਦਾ।
ਉੱਥੇ ਹੀ ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਏਡਜ਼ ਦੇ ਮਰੀਜ਼ ਲਈ ਉਹਨਾਂ ਵੱਲੋਂ ਜ਼ਿਆਦਾ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ ਤਾਂ ਜੋ ਇਸ ਤਰ੍ਹਾਂ ਦੇ ਮਰੀਜ਼ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ।
ਦੱਸ ਦਈਏ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਅਜਿਹੇ ਮਾਮਲੇ ਪਹਿਲਾ ਵੀ ਸਾਹਮਣੇ ਆ ਚੁੱਕੇ ਹਨ ਪਰ ਹੁਣ ਇਸ ਮਾਮਲੇ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਰੀਜ਼ ਵੱਲੋਂ ਡਾਕਟਰ ‘ਤੇ ਲਾਏ ਗਏ ਇਲਜ਼ਾਮਾਂ ਵਿੱਚ ਕਿੰਨੀ ਕੁ ਸੱਚਾਈ ਹੈ।
Comments (0)
Facebook Comments (0)