ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਕੀਤਾ ਲਾਗੂ
Thu 27 Jun, 2019 0ਜਲੰਧਰ :
ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇਕ ਨਵਾਂ ਹੁਕਮ ਲਾਗੂ ਕੀਤਾ ਹੈ। ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਖਪਤਕਾਰਾਂ ਦਾ ਬਿੱਲ 50 ਹਜ਼ਾਰ ਰੁਪਏ ਜਾਂ ਉਸ ਤੋਂ ਉੱਪਰ ਆਉਂਦਾ ਹੈ ਉਨ੍ਹਾਂ ਦੀ ਪੇਮੈਂਟ ਹੁਣ ਸਿਰਫ ਡਿਜੀਟਲੀ ਹੀ ਸਵੀਕਾਰ ਕੀਤੀ ਜਾਵੇਗੀ ।
1 ਜੁਲਾਈ 2019 ਤੋਂ ਇਹ ਨਵਾਂ ਹੁਕਮ ਲਾਗੂ ਹੋ ਜਾਵੇਗਾ । ਜਿਸਦੇ ਤਹਿਤ PSPCL ਵੱਲੋਂ ਹੁਣ 50 ਹਜ਼ਾਰ ਰੁਪਏ ਤੋਂ ਉੱਪਰ ਵਾਲੇ ਬਿੱਲ ਇੰਟਰਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, RTGS, NEFT ਜਾਂ ਕਿਸੇ ਹੋਰ ਮਨਜ਼ੂਰ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ ।
PSPCL ਦੀ ਵੈੱਬਸਾਈਟ ਅਤੇ ਇਸ ਦੀ ਮੋਬਾਇਲ ਐਪ ਤੋਂ ਇਲਾਵਾ ਉਮੰਗ, SBI Bheem, PNB, ਕੈਨੇਰਾ, ਬੜੌਦਾ ਬੈਂਕ, ਪੰਜਾਬ ਤੇ ਸਿੰਧ ਬੈਂਕ, ਯੂਕੋ ਬੈਂਕ, ਐੱਚ.ਡੀ.ਐੱਫ.ਸੀ. ਪੇਜ਼ੈਪ, ਪੀਟੀਐੱਮ ਆਦਿ ਰਾਹੀਂ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ । ਉੱਥੇ ਹੀ, ਖਪਤਕਾਰ ਬੈਂਕ ਰਾਹੀਂ RTGS, NEFT ਰਾਹੀਂ ਵੀ ਬਿੱਲ ਭਰ ਸਕਦੇ ਹਨ. ਇਸ ਸੁਵਿਧਾ ਲਈ ਉਨ੍ਹਾਂ ਨੂੰ ਪਹਿਲਾਂ PSPCL ਦੀ ਸਾਈਟ ‘ਤੇ ਜਾ ਕੇ ਆਪਣਾ ਬਿਜਲੀ ਖਾਤਾ ਰਜਿਸਟਰ ਕਰਨਾ ਹੋਵੇਗਾ ।
Comments (0)
Facebook Comments (0)