
ਫਰੀਡਮ ਫਾਈਟਰ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਭਖਦੀਆਂ ਮੰਗਾਂ ਬਾਰੇ ਦਿੱਤਾ ਮੰਗ ਪੱਤਰ।
Fri 22 Jan, 2021 0
ਚੋਹਲਾ ਸਾਹਿਬ 22 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅੱਜ ਜਿਲ੍ਹਾ ਪ੍ਰਧਾਨ ਸਕੱਤਰ ਸਿੰਘ ਦੀ ਯੋਗ ਅਗਵਾਈ ਹੇਠ ਫਰੀਡਮ ਫਾਈਟਰ ਉੱਤਰਧਿਕਾਰੀ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਨੂੰ ਭਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੀਡਮ ਫਾਈਟਰ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਕੱਤਰ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਆਪਣੀਆਂ ਕੁਝ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਸੌਂਪਦਿਆਂ ਆਪਣੀਆਂ ਮੰਗਾਂ ਕਿ ਜਿਲ੍ਹੇ ਵਿੱਚ ਫਰੀਡਮ ਫਾਈਟਰ ਯਾਦਗਰੀ ਭਵਨ ਭਵਨ ਉਸਾਰਿਆ ਜਾਵੇ ਤਾਂ ਫਰੀਡਮ ਫਾਈਟਰ ਪਰਿਵਾਰ ਆਪਣੇ ਬਜੁਰਗਾਂ ਦੀਆਂ ਯਾਦਗਰੀ ਤਸਵੀਰਾਂ ਲਾਕੇ ਬੱਚਿਆਂ ਨੂੰ ਇਤਿਹਾਸ ਬਾਰੇ ਮਾਰਗ ਦਰਸ਼ਨ ਕਰਵਾ ਸਕਣ ਅਤੇ ਦੂਸਰੀ ਮੰਗ ਕਿ ਪੰਜਾਬ ਦੇ ਬਾਕੀ ਜਿਲਿਆਂ ਵਾਂਗ ਫਰੀਡਮ ਫਾਈਟਰ ਦੇ ਯੋਗ ਵਾਰਸ ਪੁੱਤਰ/ਪੁੱਤਰੀਆਂ,ਦੋਹਤਾ/ਦੋਹਤੀ,ਪੋਤਰਾ/ਪੋਰਤੀ ਨੂੰ 15 ਅਗਸਤ ਤੇ 26 ਜਨਵਰੀ ਆਜਾਦੀ ਦੇ ਦਿਹਾੜਿਆਂ ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਤੀਸਰੀ ਮੰਗ ਕਿ ਆਜਾਦੀ ਦੇ ਸੰਘਰਸ਼ ਵਿੱਚ ਸ਼ਹੀਦ ਹੋਹੇ ਵੁਹਨਾਂ ਦੇ ਵਾਰਸਾਂ ਨੂੰ ਬਣੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਆਖਰੀ ਮੰਗ ਕਿ ਪਹਿਲ ਦੇ ਆਧਾਰ ਤੇ ਫਰੀਡਮ ਫਾਈਟਰਾਂ ਦੇ ਉਤਰਧਿਕਾਰੀ ਯੋਗ ਵਾਰਸਾਂ ਦੇ ਸਰਟੀਫਿਕੇਟ ਤੇ ਆਈ.ਕਾਰਡ ਬਿਨਾਂ ਦੇਰੀ ਜਾਰੀ ਕੀਤੇ ਜਾਣ ਬਾਰੇ ਜਾਣੂ ਕਰਵਾਇਆ।ਇਸ ਸਮੇਂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ,ਜਰਨਲ ਸਕੱਤਰ ਪੂਰਨ ਸਿੰਘ,ਮੋਹਣ ਸਿੰਘ,ਖਜਾਨਚੀ,ਦਫ਼ਤਰ ਇਚਾਰਜ ਅਮਰੀਕ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)