ਬੇਟੀ ਬਚਾਉ, ਬੇਟੀ ਪੜਾਉ” ਸਕੀਮ ਦੇ ਨਾਮ ਉੱਤੇ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ

ਬੇਟੀ ਬਚਾਉ, ਬੇਟੀ ਪੜਾਉ” ਸਕੀਮ ਦੇ ਨਾਮ ਉੱਤੇ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ

ਤਰਨ ਤਾਰਨ :

(ਡਾ. ਜਗਦੇਵ ਸਿੰਘ )

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬੇਟੀ ਬਚਾਉ-ਬੇਟੀ ਪੜਾਉ ਸਕੀਮ ਤਹਿਤ ਧੀਆਂ ਦੇ ਮਾਪਿਆਂ ਨੂੰ ਸਰਕਾਰ ਵੱਲੋਂ 2-2 ਲੱਖ ਰੁਪਏ ਮਿਲਣ ਦਾ ਭਰੋਸਾ ਦੇ ਕੇ ਠੱਗ ਕਿਸਮ ਦੇ ਸ਼ਰਾਰਤੀ ਅਨਸਰਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦੀਆਂ ਆ ਰਹੀਆਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ  ਨੇ ਜਿੱਥੇ ਪੁਲਿਸ ਨੂੰ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ, ਉਥੇ ਲੋਕਾਂ ਨੂੰ ਅਜਿਹੇ ਠੱਗ ਟੋਲੇ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦੇ ਕਿਹਾ ਕਿ ਸਰਕਾਰ ਦੀ ਅਜਿਹੀ ਕੋਈ ਸਕੀਮ ਨਹੀਂ ਹੈ, ਜਿਸ ਤਹਿਤ ਧੀਆਂ ਨੂੰ ਇਹ ਪੈਸੇ ਦਿੱਤੇ ਜਾ ਸਕਦੇ ਹੋਣ।   ਉਨਾਂ ਕਿਹਾ ਕਿ ਜੋ ਵੀ ਲੋਕ ਪੈਸੇ ਖਾਤੇ ਵਿਚ ਆਉਣ ਜਾਂ ਮਿਲਣ ਦੇ ਭਰੋਸੇ ਦੇ ਰਹੇ ਹਨ, ਉਹ ਸਿਰਫ ਗੁੰਮਰਾਹਕੁੰਨ ਹਨ। ਉਨਾਂ ਪਿੰਡਾਂ ਦੇ ਨੰਬਰਦਾਰਾਂ ਤੇ ਸਰਪੰਚਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹਾ ਕੋਈ ਫਾਰਮ ਤਸਦੀਕ ਨਾ ਕਰਨ, ਕਿਉਂਕਿ ਇਹ ਕੇਵਲ ਝੂਠ ਹੈ ਅਤੇ ਲੋਕ ਤੁਹਾਡੇ ਕੋਲੋਂ ਫਾਰਮ ਤਸਦੀਕ ਕਰਵਾ ਕੇ ਸ਼ਹਿਰ ਦਫਤਰਾਂ ਦੇ ਬੈਂਕਾਂ ਦੇ ਚੱਕਰ ਕੱਟ ਕੇ ਆਪਣਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਕਰਦੇ ਹਨ। ਉਨਾਂ ਸਾਰੇ ਤਹਿਸੀਲਾਂ ਦੇ ਐੱਸ. ਡੀ. ਐੱਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ ਠੱਗ ਟੋਲੇ, ਜੋ ਕਿ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ, ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ।