`ਆਪ` ਦੀ ਸਰਕਾਰ ਬਨਣ `ਤੇ ਬਾਬਾ ਪ੍ਰਗਟ ਸਿੰਘ ਨੇ ਦਿੱਤੀ ਵਧਾਈ।

`ਆਪ` ਦੀ ਸਰਕਾਰ ਬਨਣ `ਤੇ ਬਾਬਾ ਪ੍ਰਗਟ ਸਿੰਘ ਨੇ ਦਿੱਤੀ ਵਧਾਈ।

ਚੋਹਲਾ ਸਾਹਿਬ 14 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੰਜਾਬ ਵਾਸੀਆਂ ਨੇ ਰਿਵਾਇਤੀ ਪਾਰਟੀਆਂ ਨੂੰ ਨਕਾਰਦਿਆਂ ਹੋਇਆ ਆਮ ਆਦਮੀਂ ਪਾਰਟੀ `ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਭਾਰੀ ਬਹੁਮਤ ਨਾਲ ਜਿਤਾਕੇ ਪੰਜਾਬ ਦੀ ਸੱਤਾ ਦਾ ਤਾਜ ਪਹਿਨਾਇਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਲੂੰਆਂ ਸਾਹਿਬ ਦੇ ਜਥੇਦਾਰ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਜੋ ਪੰਜਾਬ ਵਾਸੀਆਂ ਨੇ ਆਮ ਆਦਮੀਂ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਕੇ ਇੱਕ ਇਤਿਹਾਸ ਰਚ ਦਿੱਤਾ ਹੈ।ਉਹਨਾਂ ਆਮ ਆਦਮੀਂ ਪਾਰਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਆਮ ਆਦਮੀਂ ਪਾਰਟੀ ਦੇ ਵਿਧਾਇਕਾਂ ਨੂੰ ਜਨਤਾ ਦੇ ਕੰਮ ਕਰਨੇ ਚਾਹੀਦੇ ਹਨ ਜੋ ਲੰਮੇ ਸਮੇਂ ਤੋਂ ਦੋਵਾਂ ਰਿਵਾਇਤੀ ਪਾਰਟੀਆਂ ਨੇ ਕਦੇ ਵੀ ਪੂਰੇ ਨਹੀਂ ਕੀਤੇ।ਉਹਨਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਆਮ ਆਦਮੀਂ ਪਾਰਟੀ ਜੋ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਉਹ ਵਾਅਦੇ ਜਲਦ ਹੀ ਪੂਰੇ ਕਰਨਗੇ।