ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ਼ ਕਰਦੇ ਹਨ ਸਤਿੰਦਰ ਸਰਤਾਜ

ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ਼ ਕਰਦੇ ਹਨ ਸਤਿੰਦਰ ਸਰਤਾਜ

ਸਤਿੰਦਰ ਸਰਤਾਜ ਦਾ ਪੂਰਾ ਨਾਮ ਸਤਿੰਦਰ ਪਾਲ ਸਿੰਘ ਸੈਨੀ, ਇਕ ਪੰਜਾਬੀ ਗਾਇਕ, ਲੇਖਕ, ਕਵੀ, ਸੰਗੀਤਕਾਰ ਅਤੇ ਅਦਾਕਾਰ ਹਨ। ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਇਕ ਪਿੰਡ ਬਜਵਾੜਾ ਵਿਚ ਹੋਇਆ ਸੀ। ਸਰਤਾਜ ਨੇ ਚੰਗੀਆਂ ਐਲਬਮਾਂ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ "ਇਬਾਦਤ", "ਚੀਰੇ ਵਾਲਾ ਸਰਤਾਜ" ਅਤੇ "ਅਫਸਾਨੇ ਸਰਤਾਜ ਦੇ" ਹਨ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰਦੇ ਰਹਿੰਦੇ ਹਨ। ਸਤਿੰਦਰ ਸਰਤਾਜ ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ।

Satinder SartaajSatinder Sartaaj

ਸਤਿੰਦਰ ਸਰਤਾਜ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਂਕ ਸੀ, ਇਸ ਲਈ ਤੀਜੀ ਜਮਾਤ ‘ਚ ਪੜ੍ਹਦੇ ਹੋਏ ਉਨ੍ਹਾਂ ਨੇ ਆਪਣੀ ਸਟੇਜ ਪ੍ਰਫਾਰਮੈਂਸ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ। ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਸੰਗੀਤ ਅਤੇ ਆਨਰਜ਼ ‘ਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲੰਧਰ ਤੋਂ ਕਲਾਸੀਕਲ ਸੰਗੀਤ ਸਿੱਖਣ ਲਈ 5 ਸਾਲ ਦਾ ਡਿਪਲੋਮਾ ਵੀ ਕੀਤਾ। ਸਰਤਾਜ ਨੇ ਕਈ ਚੰਗੀਆਂ ਐਲਬਮਾਂ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ “ਇਬਾਦਤ”, “ਚੀਰੇ ਵਾਲਾ ਸਰਤਾਜ” ਅਤੇ “ਅਫਸਾਨੇ ਸਰਤਾਜ ਦੇ” ਆਦਿ ਹਨ।

ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਸਤਿੰਦਰ ਸਰਤਾਜ ਪੰਜਾਬੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਹਨ। ਸਤਿੰਦਰ ਸਰਤਾਜ ਦੀਆਂ ਹੁਣ ਤੱਕ ਸੱਤ ਐਲਬਮਾਂ ਆਈਆਂ ਹਨ। ਇਹ ਸਰਤਾਜ ਦੀ ਪਹਿਲੀ ਐਲਬਮ ਸੀ। ਇਸ ਐਲਬਮ ਦੇ ਗਾਣੇ – “ਸਾਈਂ” ਅਤੇ “ਪਾਣੀ ਪੰਜਾਂ ਦਰਿਆਵਾਂ ਵਾਲਾ ” ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਇਹ ਸਰਤਾਜ ਦੀ ਦੂਜੀ ਐਲਬਮ ਹੈ। ਪਹਿਲੀ ਐਲਬਮ ਵਾਂਗ ਹੀ ਇਸ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ ਤੇ ਲੇਬਲ ਸਪੀਡ ਰਿਕਾਰਡਸ ਹੈ।

Satinder SartaajSatinder Sartaaj

ਇਸ ਐਲਬਮ ਦੇ ਗਾਣੇ – ਚੀਰੇ ਵਾਲਾ, ਦਸਤਾਰ ਅਤੇ ਮੋਤੀਆ ਚਮੇਲੀ ਬਹੁਤ ਪਸੰਦ ਕੀਤੇ ਗਏ। ਸਰਤਾਜ਼ ਨੂੰ 2004 ‘ਚ ਫ਼ਿਲਮ ਲਈ ਪ੍ਰਸਤਾਵ ਅਾਇਅਾ ਪਰ ੳੁਹਨਾਂ ਨੇ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜਜ ਨੇ ਫ਼ਿਲਮਾਂ ਵਿਚ ਵੀ ਕਦਮ ਰੱਖਿਅਾ। ਖ਼ਾਸ ਗੱਲ ਇਹ ਹੈ ਕਿ ਸਰਤਾਜ ਨੇ ਅਾਪਣਾ ਡੈਬਿਊ ਵੀ ਹਾਲੀਵੁਡ ਸਿਨੇਮਾ ਤੋਂ ਕੀਤਾ ਹੈ।

ਉਸ ਨੇ 2017 ਵਿਚ ਆਈ ਫ਼ਿਲਮ 'ਦਿ ਬਲੈਕ ਪ੍ਰਿੰਸ' (ਫ਼ਿਲਮ) ਵਿਚ ਸਰਤਾਜ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।