
ਤਰਨ ਤਾਰਨ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ-18 ਗਰੁੱਪ (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਆਯੋਜਿਤ
Fri 9 Aug, 2019 0
ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਅੰਡਰ-18 ਗਰੁੱਪ (ਲੜਕੇ-ਲੜਕੀਆਂ) ਦੇ ਐਥਲੈਟਿਕਸ, ਬਾਕਸਿੰਗ, ਵਾਲੀਬਾਲ, ਫੁੱਟਬਾਲ, ਚੈੱਸ ਅਤੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ।
ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਏ ਗਏ ਕਬੱਡੀ, ਵਾਲੀਬਾਲ, ਅਤੇ ਐਥਲੈਟਿਕਸ ਮੁਕਾਬਲਿਆਂ ਦਾ ਉਦਘਾਟਨ ਜਿਲ੍ਹਾ ਖੇਡ ਅਫਸਰ, ਸ੍ਰੀਮਤੀ ਜਸਮੀਤ ਕੌਰ ਨੇ ਕੀਤਾ।ਇਸ ਤੋਂ ਇਲਾਵਾ ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿੱਚ ਚੈੱਸ ਦਾ ਟੂਰਨਾਮੈਂਟ ਪ੍ਰਿੰਸੀਪਲ ਸ੍ਰੀਮਤੀ ਗੁਰਚਰਨ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।ਫਾਈਨਲ ਮੁਕਾਬਲੇ 9 ਅਗਸਤ ਨੂੰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸ਼੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ ਵਿੱਚ ਲੜਕਿਆਂ ਦੇ ਸ਼ਾਟ ਪੁੱਟ ਵਰਗ ਵਿੱਚ ਪਹਿਲਾ ਸਥਾਨ ਕਰਨਬੀਰ ਸਿੰਘ, ਦੂਸਰਾ ਸਥਾਨ ਸ਼ੁਭਦੀਪ ਸਿੰਘ ਅਤੇ ਤੀਸਰਾ ਸਥਾਨ ਹਸਨਦੀਪ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਵਿੱਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ, ਦੂਸਰਾ ਸਥਾਨ ਕਸਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਅਰਸ਼ਦੀਪ ਕੌਰ ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਕਬੱਡੀ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸ: ਸੀ: ਸੈ: ਸਕੂਲ ਕੱਲ੍ਹਾ, ਦੂਸਰਾ ਸਥਾਨ ਖਾਲਸਾ ਸੀ: ਸੈ: ਸ: ਸਕੂਲ ਬੀੜ ਸਾਹਿਬ ਅਤੇ ਤੀਸਰਾ ਸਥਾਨ ਖਾਲਸਾ ਸੀ: ਸੈ: ਸ: ਗੱਗੋਬੂਹਾ ਨੇ ਪ੍ਰਾਪਤ ਕੀਤਾ।
ਫੁੱਟਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸ: ਸੀ: ਸੈ: ਸਕੂਲ ਰਟੌਲ, ਦੂਸਰਾ ਸਥਾਨ ਖਾਲਸਾ ਸੀ: ਸੈ: ਸ: ਸਕੂਲ ਬੀੜ ਸਾਹਿਬ ਅਤੇ ਤੀਸਰਾ ਸਥਾਨ ਖਾਲਸਾ ਸ: ਸੀ: ਸੈ: ਸਕੂਲ ਰਟੌਲ ਨੇ ਪ੍ਰਾਪਤ ਕੀਤਾ।
ਚੈੱਸ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸ: ਸੀ: ਸੈ: ਸਕੂਲ ਸਹਿਬਾਜ਼ਪੁਰ, ਦੂਸਰਾ ਸਥਾਨ ਗੁਰੂ ਨਾਨਕ ਦੇਵ ਅਕੈਡਮੀ ਅਤੇ ਤੀਸਰਾ ਸਥਾਨ ਮਮਤਾ ਨਿਕੇਤਨ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ। ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਮਮਤਾ ਨਿਕੇਤਨ ਕਾਨਵੈਂਟ ਸਕੂਲ, ਦੂਸਰਾ ਸਥਾਨ ਮਾਝਾ ਪਬਲਿਕ ਸਕੂਲ ਤਰਨਤਾਰਨ ਅਤੇ ਤੀਸਰਾ ਸਥਾਨ ਗੁਰੂ ਨਾਨਕ ਦੇਵ ਅਕੈਡਮੀ ਨੇ ਪ੍ਰਾਪਤ ਕੀਤਾ।
ਵਾਲੀਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਧੰਨ ਧੰਨ ਬਾਬਾ ਭਾਈ ਝਾੜੂ ਪਬਲਿਕ ਸਕੂਲ ਚੱਕ ਭਾਂਬਾ, ਖਾਲਸਾ ਸੀ: ਸੈ: ਸਕੂਲ ਬੀੜ ਸਾਹਿਬ ਅਤੇ ਲਾਲਪੁਰ ਇੰਟਰਨੈਸ਼ਨਲ ਸਕੂਲ ਲਾਲਪੁਰ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਫਾਈਨਲ ਮੁਕਾਬਲੇ ਕੱਲ੍ਹ ਹੋਣਗੇ।
Comments (0)
Facebook Comments (0)