ਤੰਦੁਰਸਤ ਪੰਜਾਬ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਸੁਪਨਮਈ ਪ੍ਰਾਜੈਕਟ

ਤੰਦੁਰਸਤ ਪੰਜਾਬ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਸੁਪਨਮਈ ਪ੍ਰਾਜੈਕਟ

ਮੋਗਾ: ਤੰਦੁਰਸਤ ਪੰਜਾਬ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਸੁਪਨਮਈ ਪ੍ਰਾਜੈਕਟ ਹੈ ਅਤੇ ਇਸ ਨੂੰ
ਉਨ੍ਹਾਂ ਇਕ ਵਿਆਪਕ ਮਿਸ਼ਨ ਬਣਾਇਆ ਹੈ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ
ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਥਾਨਕ ਆਈ.ਐਸ.ਐਫ਼ ਕਾਲਜ ਆਫ਼ ਫ਼ਾਰਮੇਸੀ ਵਿਖੇ ਜ਼ਿਲ੍ਹਾ ਪਧਰੀ 'ਮਿਸ਼ਨ
ਤੰਦਰੁਸਤ ਪੰਜਾਬ' ਦੀ ਸ਼ੁਰੂਆਤ ਕਰਨ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ
ਕੁਆਲਿਟੀ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣ ਦੇ ਨਾਲ-ਨਾਲ ਇਸ ਨੂੰ ਦੇਸ਼ ਦਾ
ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ 'ਤੰਦਰੁਸਤ ਪੰਜਾਬ' ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ
ਦਸਿਆ ਕਿ ਇਸ ਮਿਸ਼ਨ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਨਿਸਚਿਤ ਕੀਤੀ ਗਈ ਹੈ ਜੋ ਇਸ ਮਿਸ਼ਨ ਦੀ
ਕਾਮਯਾਬੀ ਲਈ ਯੋਗਦਾਨ ਪਾਉਣਗੇ।
ਇਸ ਮੌਕੇ ਮੰਤਰੀ ਵਲੋਂ ਕਣਕ/ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲੇ 24 ਕਿਸਾਨਾਂ, ਪਲਾਸਟਿਕ ਦੇ ਲਿਫ਼ਾਫ਼ਿਆਂ ਦੀ
ਵਰਤੋਂ ਨਾ ਕਰਨ ਲਈ ਪਹਿਲਕਦਮੀ ਕਰਨ ਵਾਲੇ ਚਾਰ ਵਿਅਕਤੀਆਂ/ਦੁਕਾਨਦਾਰਾਂ ਅਤੇ ਕੂੜੇ ਨੂੰ ਖਤਮ ਕਰ ਕੇ ਅਪਣੇ
ਸਕੂਲਾਂ ਵਿਚ ਕੰਪੋਸਿਟ ਪਿੱਟ ਬਣਾਉਣ ਵਾਲੇ ਪੰਜ ਸਕੂਲ ਮੁਖੀਆਂ ਨੂੰ ਸਰਟੀਫ਼ੀਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ
ਤੋਂ ਪਹਿਲਾਂ ਉਨ੍ਹਾਂ ਕਾਲਜ ਦੀ ਹਦੂਦ ਅੰਦਰ ਪੌਦੇ ਵੀ ਲਗਾਏ।