ਸਹੀ ਪੱਤਰਕਾਰਤਾ ਕਰਨ ਦੇ ਵੀ ਕੁਝ ਅਸੂਲ ਹੁੰਦੇ ਹਨ। ਪਹਿਲਾਂ- ਬਿਨਾਂ ਸਬੂਤਾਂ ਦੇ ਕੁਝ ਨਹੀਂ ਲਿਖਣਾ ਜਾਂ ਕੁਝ ਨਹੀਂ ਬੋਲਣਾ--ਡਾ ਅਜੀਤਪਾਲ ਸਿੰਘ ਐਮ ਡੀ

ਸਹੀ ਪੱਤਰਕਾਰਤਾ ਕਰਨ ਦੇ ਵੀ ਕੁਝ ਅਸੂਲ ਹੁੰਦੇ ਹਨ। ਪਹਿਲਾਂ- ਬਿਨਾਂ ਸਬੂਤਾਂ ਦੇ ਕੁਝ ਨਹੀਂ ਲਿਖਣਾ ਜਾਂ ਕੁਝ ਨਹੀਂ ਬੋਲਣਾ--ਡਾ ਅਜੀਤਪਾਲ ਸਿੰਘ ਐਮ ਡੀ

ਸਹੀ ਪੱਤਰਕਾਰਤਾ ਕਰਨ ਦੇ ਵੀ ਕੁਝ ਅਸੂਲ ਹੁੰਦੇ ਹਨ। ਪਹਿਲਾਂ- ਬਿਨਾਂ ਸਬੂਤਾਂ ਦੇ ਕੁਝ ਨਹੀਂ ਲਿਖਣਾ ਜਾਂ ਕੁਝ ਨਹੀਂ ਬੋਲਣਾ--ਡਾ ਅਜੀਤਪਾਲ ਸਿੰਘ ਐਮ ਡੀ 

ਦੂਜਾ- ਕਿਸੇ ਦੇ ਦਿੱਤੇ ਹੋਏ ਤੱਥਾਂ ਨੂੰ ਬਿਨਾਂ ਖੁਦ ਪਰਖੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ।

 ਤੀਜਾ- ਜੇਕਰ ਕਿਸੇ ਦੇ ਵਿਰੁੱਧ ਕੋਈ ਵਿਸ਼ਾ ਉਠਾਉਣਾ ਹੈ ਤਾਂ ਉਸ ਵਿਅਕਤੀ ਦਾ ਉਨ੍ਹਾਂ ਨੁਕਤਿਆਂ ਬਾਰੇ ਜਵਾਬ ਜਾਂ ਬਿਆਨ ਜ਼ਰੂਰ ਲੈਣਾ।

 ਚੌਥਾ- ਸਾਰੀ ਸਿਅਾਸੀ ਦਲਾਂ ਨਾਲ ਬਰਾਬਰ ਦੂਰੀ ਬਣਾ ਕੇ ਸਿਰਫ ਜਨਤਾ ਦੇ ਹਿੱਤ ਵਿੱਚ ਗੱਲ ਕਰਨੀ। ਜਿਸ ਨਾਲ ਲੋਕਤੰਤਰ ਦੇ ਚੌਥੇ ਥੰਮ ਹੋਣ ਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾ ਸਕੇ।

ਪਰ ਪਿਛਲੇ ਕੁਝ ਸਮੇਂ ਤੋਂ ਦੇਸ਼ ਤੇ ਮੀਡੀਆ ਦਾ ਜ਼ਿਆਦਾਤਰ ਹਿੱਸਾ ਇਨ੍ਹਾਂ ਸਿਧਾਂਤਾਂ ਦੇ ਉਲਟ ਕੰਮ ਕਰ ਰਿਹਾ ਹੈ। ਲੱਗਦਾ ਹੈ ਕਿ ਪੱਤਰਕਾਰਤਾ ਦੀਆਂ ਸਾਰੀਆਂ ਹੱਦਾਂ ਨੂੰ ਉਲੰਘ ਕੇ ਸਾਡੇ ਕੁਝ ਟੀ ਵੀ ਐਂਕਰ ਅਤੇ ਪੱਤਰਕਾਰ ਇੱਕ ਸਿਅਾਸੀ ਪਾਰਟੀ ਦੇ ਜਨ ਸੰਪਰਕ ਅਧਿਕਾਰੀ ਬਣ ਗਏ ਹਨ। ਉਹ ਨਾ ਤਾਂ ਤੱਥਾਂ ਦੀ ਪੜਤਾਲ ਕਰਦੇ ਹਨ ,ਨਾ ਵਿਵਸਥਾ ਤੋਂ ਸਵਾਲ ਕਰਦੇ ਹਨ ਤੇ ਨਾ ਹੀ ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਹਨ।

 ਇੰਨਾ ਹੀ ਨਹੀਂ ਹੁਣ ਹੁਣ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵਾਂਗ ਉਹ ਇਹ ਕਹਿਣ ਤੋਂ ਵੀ ਨਹੀਂ ਝਿਜਕਦੇ ਕਿ ਜੋ ਮੀਡੀਆ ਕਰਮਚਾਰੀ ਜਾਂ ਨੇਤਾ ਜਾਂ ਸਮਾਜ ਦੇ ਜਾਗਰੂਕ ਲੋਕ ਉਨ੍ਹਾਂ ਦੀ ਸਿਆਸੀ ਪਾਰਟੀ ਦੇ ਨਾਲ ਨਹੀਂ ਖੜ੍ਹਦੇ ਹਨ ਉਹ ਸਭ ਦੇਸ਼ ਧਰੋਹੀ ਹਨ ਅਤੇ ਜੋ ਨਾਲ ਖੜ੍ਹੇ ਹਨ ਸਿਰਫ ਉਹੀ ਦੇਸ਼ ਭਗਤ ਹਨ। ਇਹ ਮੀਡੀਆ ਦੇ ਪਤਨ ਦੀ ਸਿਖਰ ਹੈ। ਅਜਿਹੇ ਮੀਡੀਆ ਕਰਮਚਾਰੀ ਖੁਦ ਆਪਣੇ ਹੱਥਾਂ ਨਾਲ ਆਪਣੀ ਕਬਰ ਪੁੱਟ ਰਹੇ ਹਨ।

 ਤਾਜ਼ਾ ਮਿਸਾਲ ਪੁਲਵਾਮਾ ਤੇ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਤੇ ਭਾਰਤ ਦੇ ਹਵਾਈ ਹਮਲੇ ਦੀ ਹੈ। ਕਿੰਨੇ ਮੀਡੀਆ ਕਰਮਚਾਰੀ ਸਰਕਾਰ ਤੋਂ ਇਹ ਸੁਅਾਲ ਪੁਛ ਰਹੇ ਹਨ ਕਿ ਭਾਰਤ ਦੀ ਇੰਟੈਲੀਜੈਂਸ ਬਿਊਰੋ'ਗ੍ਰਹਿ ਮੰਤਰਾਲਾ,ਜੰਮੂ ਕਸ਼ਮੀਰ  ਪੁਲਸ,ਮਿਲਟਰੀ ਇੰਟੈਲੀਜੈਂਸ ਅਤੇ ਸੀਆਰਪੀਅੈਫ ਦੇ ਆਲ੍ਹਾ ਅਫਸਰਾਂ ਦੀ ਨਿਗਰਾਨੀ ਦੇ ਬਾਵਜੂਦ ਇਹ ਕਿਵੇਂ ਸੰਭਵ ਹੋਇਆ ਕਿ ਸਾਡੇ ਤਿੰਨ ਸੌ ਕਿਲੋ ਗ੍ਰਾਮ ਆਰ ਡੀ ਐਕਸ ਨਾਲ ਲੱਦੀ ਇੱਕ ਨਾਗਰਿਕ ਵਾਹਨ ਨੇ ਸੀ ਆਰ ਪੀ ਐੱਫ ਦੇ ਕਾਫਲੇ ਤੇ ਹਮਲਾ ਕਰਕੇ ਸਾਡੇ 44 ਸਿਪਾਹੀਆਂ ਦੇ ਪਰਖਚੇ ਉਡਾ ਦਿੱਤੇ। ਵਿਚਾਰਿਅਾ ਨੂੰ ਲੜਕੇ ਆਪਣੀ ਬਹਾਦਰੀ ਵਿਖਾਉਣ ਦਾ ਮੌਕਾ ਵੀ ਨਹੀਂ ਮਿਲਿਆ।

 ਕਿੰਨੀਆਂ ਹੀ ਮਾਵਾਂ ਦੀ ਗੋਦ ਸੁੰਨੀ ਹੋ ਗਈ ਕਿੰਨੀ ਔਰਤਾਂ ਭਰ ਜਵਾਨੀ ਚ ਵਿਧਵਾ ਹੋ ਗਈਆਂ ਕਿੰਨੇ ਨੌਨਿਹਾਲ ਅਨਾਥ ਹੋ ਗਏ ਪਰ ਇਨ੍ਹਾਂ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਿਆ। ਇਸ ਭਿਆਨਕ ਦੁਰਘਟਨਾ ਲਈ ਕੌਣ ਜ਼ਿੰਮੇਵਾਰ ਹੈ ? ਸਾਡੇ ਦੇਸ਼ ਦੀ ਐੱਨ ਆਈ ਏ ਨੇ ਹੁਣ ਤੱਕ ਕੀ ਜਾਂਚ ਕੀਤੀ ? ਕਿੰਨੇ ਲੋਕਾਂ ਨੂੰ  ਫੜਿਆ ? ਇਹ ਸਭ ਤੱਥ ਜਨਤਾ ਦੇ ਸਾਹਮਣੇ ਲਿਆਉਣਾ ਮੀਡੀਆ ਦੀ ਜੁੰਮੇਵਾਰੀ ਹੈ ਪਰ ਕੀ ਇਹ ਟੀਵੀ ਚੈਨਲ ਆਪਣੇ ਜ਼ਿੰਮੇਵਾਰੀ ਨਿਭਾ ਰਹੇ ਹਨ ?

ਇਹੀ ਗੱਲ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਤੇ ਹੋਏ ਹਵਾਈ ਹਮਲੇ ਦੇ ਪ੍ਰਸੰਗ ਵਿੱਚ ਲਾਗੂ ਹੁੰਦੀ ਹੈ। ਪਹਿਲੇ ਦਿਨ ਤੋਂ ਮੀਡੀਆ ਵਾਲਿਆਂ ਨੇ ਰੌਲਾ ਪਾਇਆ ਕਿ 350 ਅੱਤਵਾਦੀ ਮਾਰੇ ਗਏ। ਇਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਿਮੂਦ ਅਜਹਰ ਤੇ ਕਿਹੜ ਕਿਹੜੇ ਰਿਸ਼ਤੇਦਾਰ ਮਾਰੇ ਗਏ ਹਨ। ਇਨ੍ਹਾਂ ਨੇ ਟੀ ਵੀ ਤੇ ਹਵਾਈ ਜਹਾਜ਼ਾਂ  ਤੋਂ ਡਿੱਗਦੇ ਬੰਬਾਂ ਦੀ ਵੀਡੀਓ ਵੀ ਦਿਖਾਈ ਪਰ ਅਗਲੇ ਹੀ ਦਿਨ ਇਹ  ਦੱਸਣਾ ਪਿਆ ਕਿ ਇਹ ਵੀਡੀਓ ਕਾਲਪਨਿਕ ਸੀ। ਹੁਣ ਘਟਨਾ ਨੂੰ ਹਫ਼ਤਾ ਹੋ ਗਿਆ ਹੈ। ਸਾਢੇ ਤਿੰਨ ਸੌ ਦੀ ਗੱਲ ਛੱਡੋ ਕਿ ਤਿੰਨ ਲਾਸ਼ਾ ਦੀ ਫੋਟੋ ਵੀ ਇਹ ਮੀਡੀਆ ਵਾਲੇ ਦਿਖਾ ਨਹੀਂ ਸਕੇ ਜਿਹਨਾਂ ਨੂੰ  ਮਾਰਨ ਦਾ ਦਾਅਵਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਦੋਂ ਕੌਮਾਂਤਰੀ ਮੀਡੀਆ ਮੌਕੇ ਤੇ ਪਹੁੰਚਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਹਵਾਈ  ਹਮਲੇ ਚ ਕੁਝ ਦਰੱਖ਼ਤ ਟੁੱਟੇ ਹਨ ਕੁਝ ਘਰ ਢੱਠੇ ਹਨ ਤੇ ਇੱਕ ਆਦਮੀ ਦੀ ਉੱਥੇ ਸੁੱਤੇ ਹੋਏ ਦੀ ਮੌਤ ਗਈ ਹੈ।ਹੁਣ ਹੁਣ ਕਿਸ ਤੇ ਯਕੀਨ ਕਰੀਏ ?

ਸਾਡੇ ਦੇਸ਼ ਦੇ ਲੋਕਾਂ ਨੂੰ ਉਡੀਕ ਹੈ ਕਿ ਭਾਰਤ ਦਾ ਮੀਡੀਆ 350 ਲਾਸ਼ਾ ਦਾ ਸਬੂਤ ਪੇਸ਼ ਕਰੇਗਾ ਪਰ ਅਜੇ ਤੱਕ ਉਸ ਦੇ ਕੋਈ ਆਸਾਰ ਨਜ਼ਰ ਨਹੀਂ ਅਾ ਰਹੇ। ਸਬੂਤ ਤਾਂ ਦੂਰ ਦੀ ਗੱਲ ਇਨ੍ਹਾਂ ਘਟਨਾਵਾਂ ਨਾਲ ਜੁੜੇ ਸਾਰਥਿਕ ਪ੍ਰਸ਼ਨ ਤੱਕ ਪੁਛਣ ਦੀ ਹਿਮਤ ਮੀਡੀਆ ਕਰਮਚਾਰੀਆਂ ਵਿੱਚ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਹੁਣ ਅਸੀਂ ਖਬਰ ਨਹੀਂ ਦੇਖਦੇ ਸਗੋਂ ਝੂਠ ਉਗਲਣ ਵਾਲਾ ਪ੍ਰਾਪੇਗੰਡਾ ਦੇਖਦੇ ਹਾਂ। ਜਿਸ ਨਾਲ ਪੂਰਾ ਮੀਡੀਆ ਜਗਤ ਵੀ ਭਰੋਸੇਯੋਗਤਾ ਦੇ ਸਵਾਲ ਤੇ ਪ੍ਸ਼ਨ ਚਿੰਨ ਲੱਗਿਆ ਹੈ।

ਤੀਜੀ ਘਟਨਾ ਸਾਡੇ ਮਥੁਰਾ ਜ਼ਿਲ੍ਹੇ ਦੇ ਪਿੰਡ ਜਰੇਲੀਅਾ ਦੀ ਹੈ  ਜਿੱਥੋਂ ਦਾ ਨੌਜਵਾਨ ਪੰਕਜ ਸਿੰਘ ਸ਼੍ਰੀਨਗਰ ਚ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋ ਗਿਆ। ਸਭ ਲੋਕ ਹਜ਼ਾਰਾਂ ਦੀ ਤਾਦਾਦ ਚ ਉਸਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਉਸ ਦੀ ਪਿੰਡ ਪਹੁੰਚੇ ਅਤੇ ਪੰਜ ਘੰਟਿਆਂ ਤੱਕ ਉੱਥੇ ਰਹੇ ਸੈਂਕੜੇ ਤਿਰੰਗੇ ਉੱਥੇ ਲਹਿਰਾ ਰਹੇ। ਹਜ਼ਾਰਾਂ ਵਾਹਨ ਕਤਾਰ ਚ ਖੜ੍ਹੇ ਸਨ ਸਾਰਾ ਪ੍ਰਸ਼ਾਸਨ ਫੌਜ ਤੇ ਪੁਲਿਸ ਮੌਜੂਦ ਸੀ ਜ਼ਿਲ੍ਹੇ ਦੇ ਨੇਤਾ ਮੌਜੂਦ ਸਨ ਸੈਂਕੜੇ ਪਿੰਡਾਂ ਦੀ ਸਰਦਾਰੀ ਮੌਜੂਦ ਸੀ ਉਸ ਸ਼ਹੀਦ ਦੇ ਸਨਮਾਨ ਚ ਆਕਾਸ਼ ਗੰਜਾਉੂ ਨਾਹਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ। ਇੰਨੀ ਵੱਡੀ ਘਟਨਾ ਹੋਈ ਪਰ ਕਿਸੇ ਮੀਡੀਆ ਚੈਨਲ ਨੇ ਖ਼ਬਰ ਪ੍ਰਸਾਰਿਤ ਨਹੀਂ ਕੀਤੀ। ਇਸ ਸਬ ਨਾਲ ਸ਼ਹੀਦ ਪੰਕਜ ਸਿੰਘ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਲੱਖਾਂ ਲੋਕਾਂ ਦੇ ਮਨਾ ਚ ਭਾਰੀ ਗੁੱਸਾ ਹੈ। ਫਜ਼ੂਲ ਦੀਆਂ ਗੱਲਾਂ ਤੇ ਚੀਕਣ ਵਾਲੇ ਮੀਡੀਆ ਚੈਨਲ ਇੱਕ ਸ਼ਹੀਦ ਦੇ ਅੰਤਿਮ ਸੰਸਕਾਰ ਦੇ ਇੰਨੇ ਵਿਸ਼ਾਲ ਪ੍ਰੋਗਰਾਮ ਦੀ ਕੀ ਇੱਕ ਝਲਕ ਵੀ ਆਪਣੇ ਚੈਨਲ ਤੇ ਨਹੀਂ ਦਿਖਾ ਸਕਦੇ ਸਨ। ਜਿਸ ਸ਼ਹਾਦਤ ਚ ਮੋਦੀ ਜੀ ਖੜ੍ਹੇ ਦਿਖਾਈ ਦੇਣ ਕਿ ਉਹੀ ਖ਼ਬਰ ਹੁੰਦੀ ਹੈ ? ਗੱਲ ਕੀ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ।

 

  ਡਾ ਅਜੀਤਪਾਲ ਸਿੰਘ ਐਮ ਡੀ                                    

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ             

9815629301