ਝੋਨਾ ਲਾਉਣ ਵਿੱਚ ਔਰਤਾਂ ਦਾ ਵੀ ਵਿਸ਼ੇਸ਼ ਯੋਗਦਾਨ

ਝੋਨਾ ਲਾਉਣ ਵਿੱਚ ਔਰਤਾਂ ਦਾ ਵੀ ਵਿਸ਼ੇਸ਼ ਯੋਗਦਾਨ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ  

ਜੇਠ -ਹਾੜ ਦੀਆਂ ਕੜਾਕੇਦਾਰ ਧੁੱਪਾਂ ਤੇ ਕਹਿਰ ਦੀ ਗਰਮੀ ਦੌਰਾਨ ਜਿੱਥੇ ਪ੍ਰਵਾਸੀ ਭਾਰਤੀ ਮਜ਼ਦੂਰ ਕਿਸਾਨਾ ਦਾ ਝੋਨਾ ਲਾ ਕੇ ਆਪਣੇ ਪਾਪੀ ਪੇਟ ਨੂੰ ਭਰਨ ਦਾ ਯਤਨ ਰਹੇ ਹਨ, ਉੱਥੇ ਪਿੰਡਾਂ ਕਸਬਿਆਂ ਦੇ ਮਜ਼ਦੂਰ ਵੀ ਆਪਣੇ ਪਰਿਵਾਰਾਂ ਸਮੇਤ ਝੋਨਾ ਲਾ ਕੇ ਮਜ਼ਦੂਰੀ ਇਕੱਠੀ ਕਰਨ ਦਾ ਯਤਨ ਕਰ ਰਹੇ ਹਨ ! ਦੂਜੇ ਪਾਸੇ ਪੇਂਡੂ ਔਰਤਾਂ ਆਪਣੇ ਘਰਾਂ ਦਾ ਘਰੇਲੂ ਕੰਮ ਰਾਤ ਬਰਾਤੇ ਕਰਕੇ ਆਪਣੇ ਪਤੀਆਂ ਨਾਲ ਝੋਨਾ ਲਾ ਕੇ ਹੱਥ ਇਸ ਕਰਕੇ ਵਟਾ ਰਹੀਆਂ ਹਨ ਤਾਂ ਜੋ ਮਜ਼ਦੂਰੀ ਦਾ ਵੱਧ ਤੋਂ ਵੱਧ ਪੈਸਾ ਇਕੱਠਾ ਹੋ ਸਕੇ,ਤੇ ਇਹ ਮਜ਼ਦੂਰੀ ਦਾ ਪੈਸਾ ਬੱਚਿਆਂ ਦੀ ਪੜ੍ਹਾਈ ਤੇ ਖ਼ਰਚ ਹੋ ਸਕੇ ! ਪਿੰਡ ਪੂਹਲਾ ਨੇੜੇ ਝੋਨਾ ਲਾ ਰਹੀਆਂ ਔਰਤਾਂ ਕੈਲਾਸ਼ੋ , ਅਮਰਜੀਤ , ਪ੍ਰੀਤ ,ਮਾਣੀ ,ਝੋਨਾ ਲਾਉਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਕੋਲ ਢਿੱਡ ਭਰਨ ਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰ ਕੋਲ ਸਿਵਾਏ ਮਜਦੂਰੀ ਹੋਰ ਕੋਈ ਸਾਧਨ ਨਹੀਂ ਹੈ ,ਸਰਕਾਰ ਕੋਲ ਲੋਕਾਂ ਦੇ ਗੱਲਾਂ ਨਾਲ ਢਿੱਡ ਭਰਨ ਤੋਂ ਇਲਾਵਾ ਕੋਈ ਰੁਜ਼ਗਾਰ ਦਾ ਪ੍ਬੰਧ ਨਹੀਂ ਹੈ ! ਉਕਤ ਮਜ਼ਦੂਰ ਔਰਤਾਂ ਨੇ ਆਪਣੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮੀਰ ਆਦਮੀ ਕੋਲ ਤੋਂ ਪੈਸਾ ਹੁੰਦਾ ,ਉਹ ਪੈਸੇ ਨਾਲ ਸਭ ਕੁਝ ਕਰ ਲੈਂਦਾ ਹੈ ,ਜਦੋਂ ਕਿ ਮਜ਼ਦੂਰ ਨੂੰ ਪੈਸੇ ਤੋਂ ਬਗੈਰ ਭੁੱਖੇ ਢਿੱਡ ਵੀ ਸੌਣਾ ਪੈਂਦਾ ਹੈ ! ਉਨ੍ਹਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮਜ਼ਦੂਰੀ ਵਧਾਉਣ ਦੀ ਅਪੀਲ ਕੀਤੀ ਤੇ ਆਖਿਆ ਕਿ ਉਹ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਵਾਉਣ ਦੇ ਨਾਲ ਨਾਲ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਕਰਨ ਤਾਂ ਜੋ ਗਰੀਬ ਲੋਕਾਂ ਦਾ ਵੀ ਜੀਵਨ ਪੱਧਰ ਸੁਧਰ ਸਕੇ !