ਗੁਰਬਾਣੀ ਕੰਠ ਮੁਕਾਬਲਾ ਸਮਾਗਮ ਪੂਹਲਾ ਵਿਖੇ ਹੋਵੇਗਾ :-ਭਾਈ ਹਰਮਿੰਦਰ ਸਿੰਘ

ਗੁਰਬਾਣੀ ਕੰਠ ਮੁਕਾਬਲਾ ਸਮਾਗਮ ਪੂਹਲਾ ਵਿਖੇ ਹੋਵੇਗਾ :-ਭਾਈ ਹਰਮਿੰਦਰ ਸਿੰਘ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ :

ਅਮਰ ਸ਼ਹੀਦ ਭਾਈ ਤਾਰੂ ਸਿੰਘ ਦੇ ਜਨਮ ਅਸਥਾਨ ਪਿੰਡ ਪੂਹਲਾ ਵਿਖੇ ਗੁਰਬਾਣੀ ਕੰਠ ਮੁਕਾਬਲਾ ਸਮਾਗਮ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਵੇਗਾ ! ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਬੀਬੀ ਕੋਲਾਂ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅੰਮ੍ਰਿਤਸਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਹੁਰਾ ਦਿਤੀ ,ਤੇ ਆਖਿਆ ਕਿ ਡੇਢ ਸਾਲ ਦਾ ਬੱਚਾ ਗੁਰਮੰਤਰ (ਵਾਹਿਗੁਰੂ ਜਾਪ)  ਦੋ ਸਾਲ ਤੋਂ ਪੰਜ ਸਾਲ ਦਾ ਬੱਚਾ ਗੁਰਮੰਤਰ ਵਾਹਿਗੁਰੂ , ਮੂਲ ਮੰਤਰ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦੇ ਨਾਮ, ਪੰਜ ਸਾਲ ਤੋਂ ਦਸ ਸਾਲ ਦਾ ਬੱਚਾ ਸ੍ਰੀ ਜਪਜੀ ਸਾਹਿਬ ਦੀਆਂ ਵੀਹ ਪੌੜੀਆਂ,ਦਸ ਪਾਤਸ਼ਾਹੀਆਂ ਦੇ ਨਾਮ, ਪੰਜ ਪਿਆਰਿਆਂ ਦੇ ਨਾਮ ,ਚਾਰ ਸਾਹਿਬਜਾਦਿਅਾ ਜੀ ਦੇ ਨਾਮ, 10 ਤੋ18 ਦਾ ਬੱਚਾ ਸ੍ਰੀ ਜਪਜੀ ਸਾਹਿਬ, ਰਹਿਰਾਸ ਸਾਹਿਬ ,ਕੀਰਤਨ ਸੋਹਿਲਾ ,ਜਦੋਂ ਕਿ 18 ਸਾਲ਼ ਤੋ 25 ਸਾਲ ਦਾ ਵਿਅਕਤੀ ਨਿੱਤਨੇਮ ਦੀਆਂ ਪੰਜ ਬਾਣੀਆਂ ਦੇ ਨਾਲ ਰਹਿਰਾਸ ਸਾਹਿਬ ਤੇ ਕੀਰਤਨ ਸੋਹਲਾ ਜੀ ਦੀ ਜ਼ੁਬਾਨੀ ਬਾਣੀ ਕੰਠ ਹੋਵੇਗੀ ਉਸ ਨੂੰ ਸਨਮਾਨ ਕੀਤਾ ਜਾਵੇਗਾ ! ਉਨ੍ਹਾਂ ਕਿਹਾ ਕਿ ਇਹ ਸਮਾਗਮ 11 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ ਤਿੰਨ ਵਜੇ ਤੱਕ ਗੁਰਦੁਆਰਾ ਜਨਮ ਅਸਥਾਨ ਪਿੰਡ ਪੂਹਲਾ ਵਿਖੇ ਹੋਵੇਗਾ ,ਸਮਾਗਮ ਦੌਰਾਨ ਪਹੁੰਚ ਰਹੇ ਦਲ ਬਾਬਾ ਬਿਧੀ ਚੰਦ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਬਲਵਿੰਦਰ ਸਿੰਘ ਪਾਹੜਾ ,ਭਾਈ ਨਿਰਮਲ ਸਿੰਘ ,ਭਾਈ ਸਵਰਨ ਸਿੰਘ ਸਮੇਤ ਆਦਿ ਸ਼ਖ਼ਸੀਅਤਾਂ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨਗੇ ! ਭਾਈ ਹਰਮਿੰਦਰ ਸਿੰਘ ਨੇ ਇਲਾਕੇ ਦੇ ਬੱਚਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ !ਇਸ ਮੌਕੇ ਬਾਬਾ ਦਲਜੀਤ ਸਿੰਘ ਵਿੱਕੀ,ਪਰਮਜੀਤ ਸਿੰਘ ,ਪ੍ਰਕਾਸ਼ ਸਿੰਘ,ਕੈਪਟਨ ਬਲਵੰਤ ਸਿੰਘ ਸਮੇਤ ਆਦਿ ਹਾਜ਼ਰ ਸਨ !