7 ਜਿਲਿਆਂ ਵਿੱਚ 20 ਦਸੰਬਰ ਤੋਂ ਰੇਲ ਰੋਕੋ ਅੰਦੋਲ ਚੱਲ ਰਿਹਾ : ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ

7 ਜਿਲਿਆਂ ਵਿੱਚ 20 ਦਸੰਬਰ ਤੋਂ ਰੇਲ ਰੋਕੋ ਅੰਦੋਲ ਚੱਲ ਰਿਹਾ : ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ

ਤਰਨ ਤਾਰਨ 26 ਦਸੰਬਰ ( ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੰਜਾਬ ਸਰਕਾਰ ਨੂੰ ਆਪਣੇ ਚੋਣ ਵਾਅਦੇ ਯਾਦ ਦਿਵਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ 20 ਦਸੰਬਰ ਤੋਂ ਲਗਾਤਾਰ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 129 ਸਫਿਆਂ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਉਹਨਾਂ ਕਿਹਾ ਕਿ ਹੁਣ ਤਾਂ ਦੁਬਾਰਾ ਚੋਣਾਂ ਆਉਣ ਵਾਲੀਆਂ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੀ ਤਰਾਂ ਭੁੱਲ ਗਈ ਹੈ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਾਂ ਤਾਂ 51 ਹਜ਼ਾਰ ਰੁਪੈ ਸ਼ਗਨ ਸਕੀਮ ਦਿੱਤੀ,ਨਾਂ 5100 ਰੁਪੈ ਪੈਨਸ਼ਨ ਦਿੱਤੀ,ਨਾਂ ਸਾਰੇ ਪੰਜਾਬ ਨੂੰ ਕਰਜਾ ਮੁਕਤ ਕੀਤਾ ਅਤੇ ਨਾ ਹੀ ਘਰ ਘਰ ਨੌਕਰੀ ਦਿੱਤੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਝੂਠ ਦੇ ਸਹਾਰੇ ਚੱਲ ਰਹੀ ਹੈ ਉਹਨਾਂ ਕਿਹਾ ਜਿੰਨਾ ਚਿਰ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤੱਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।ਉਹਨਾਂ ਕਿਹਾ ਸਿਰਫ ਉਹਨਾਂ ਦੀ ਜਥੇਬੰਦੀ ਹੀ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਦੇ ਸੱਤ ਜਿਲਿਆਂ ਵਿੱਚ ਰੇਲ ਰੋਕੋ ਅੰਦੋਲ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਉਹਨਾਂ ਦੀ ਜਥੇਬੰਦੀ ਵੱਲੋਂ ਤਰਨ ਤਾਰਨ ਸਟੇਸ਼ਨ ਤੇ ਰੇਲ ਰੋਕੋ ਅੰਦੋਲਨ ਜਾਰੀ ਹੈ।ਇਸ ਸਮੇਂ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ,ਗਿਆਨ ਸਿੰਘ ਨਿੱਕਾ ਚੋਹਲਾ,ਪ੍ਰਦੀਪ ਸਿੰਘ ਨਿੱਕਾ ਚੋਹਲਾ,ਰਣਜੀਤ ਸਿੰਘ ਖਾਰਾ,ਗੁਰਭੇਜ ਸਿੰਘ ਸਰਹਾਲੀ,ਸੁਖਦੇਵ ਸਿੰਘ ਕੈਰੋਂ,ਹਰਪਾਲ ਸਿੰਘ ਕੈਰੋਂ,ਗੁਰਵਿੰਦਰ ੰਿਸੰਘ ਸਰਹਾਲੀ ਮੰਡ,ਸਰਬਜੀਤ ਸਿੰਘ ਵਰਿਆਂ,ਕੁਲਵੰਤ ਸਿੰਘ ਢੋਟੀਆਂ ਆਦਿ ਹਾਜ਼ਰ ਸਨ।