ਬਠਿੰਡਾ ਸਿਵਲ ਹਸਪਤਾਲ ਦੇ ਬਾਹਰ ਸੜਕ ਰੋਕ ਕੇ ਸਰਕਾਰ ਦੀ ਅਰਥੀ ਫੂਕਣ ਮੌਕੇ ਮੁਲਾਜ਼ਮ ਪੁਲਸ ਦੀਆਂ ਰੋਕਾ ਤੋੜ ਕੇ ਅੱਗੇ ਵਧਦੇ ਹੋਏ।

 ਬਠਿੰਡਾ ਸਿਵਲ ਹਸਪਤਾਲ ਦੇ ਬਾਹਰ ਸੜਕ ਰੋਕ ਕੇ ਸਰਕਾਰ ਦੀ ਅਰਥੀ ਫੂਕਣ ਮੌਕੇ ਮੁਲਾਜ਼ਮ ਪੁਲਸ ਦੀਆਂ ਰੋਕਾ ਤੋੜ ਕੇ ਅੱਗੇ ਵਧਦੇ ਹੋਏ।

ਮੁੱਢਲੀਅਾ ਸਿਹਤ ਸਹੂਲਤਾਂ ਨੂੰ ਨਿਜੀ ਮੁਨਾਫਾਖੋਰਾ ਦੇ ਹੱਥਾਂ ਵਿੱਚ ਸੌੰਪਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਬਠਿੰਡਾ ਸਿਵਲ ਹਸਪਤਾਲ ਦੇ ਬਾਹਰ ਸੜਕ ਰੋਕ ਕੇ ਸਰਕਾਰ ਦੀ ਅਰਥੀ ਫੂਕਣ ਮੌਕੇ ਮੁਲਾਜ਼ਮ ਪੁਲਸ ਦੀਆਂ ਰੋਕਾ ਤੋੜ ਕੇ ਅੱਗੇ ਵਧਦੇ ਹੋਏ।ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਮੈਂਬਰ ਤੇ ਅਹੁਦੇਦਾਰਾ(ਮੀਤ ਪ੍ਰਧਾਨ,ਪ੍ਰਿੰ ਰਣਜੀਤ ਸਿੰਘ, ਜਨਰਲ ਸਕੱਤਰ ਪਿ੍ਤਪਾਲ ਸਿੰਘ ਦੇ ਪ੍ਰੈਸ ਸੈਕਟਰੀ ਡਾ ਅਜੀਤਪਾਲ ਸਿੰਘ) ਮੁਲਾਜ਼ਮ ਦੇ ਇਸ ਸੰਘਰਸ਼ ਦੀ ਹਮਾਇਤ ਤੇ ਅਾਏ। ਸਿਹਤ ਮੁਲਾਜ਼ਮਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੀ ਪੀ ਪੀ ਮਾਡਲ ਰਾਹੀਂ ਸਿਹਤ ਸੇਵਾਵਾਂ ਦੇ ਨਿੱਜੀਕਰਨ ਲਈ ਰਾਹ ਖੋਲ੍ਹ ਰਹੀ ਹੈ ਅਤੇ ਮੁੱਢਲੀਆਂ ਸਿਹਤ ਸਭਾਵਾਂ ਨੂੰ ਨਿੱਜੀ ਮੁਨਾਫਾਖੋਰਾਂ ਦੇ ਹੱਥ ਦੇ ਕੇ ਉਨ੍ਹਾਂ ਦੇ ਮੁਨਾਫ਼ੇ  ਵਿੱਚ ਵਾਧਾ ਕਰਨਾ ਚਾਹੁੰਦੀ ਹੈ।ਮੁੱਢਲੀਆਂ ਸਿਹਤ ਸੇਵਾਵਾਂ ਦੀਆਂ ਇਮਾਰਤਾਂ ਅਤੇ ਬੁਨਿਆਦੀ ਢਾਂਚਾ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸਿਆਂ ਵਿੱਚੋਂ ਉਸਾਰਿਆ ਅਤੇ ਵਿਕਸਿਤ ਕੀਤਾ ਗਿਆ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੱਜੀ ਮਲਕੀਅਤ ਨਹੀਂ ਹੈ। ਸਰਕਾਰ ਵੱਲੋਂ ਕੌਡੀਆਂ ਦੇ ਭਾਅ ਇਨ੍ਹਾਂ ਅਦਾਰਿਆਂ ਨੂੰ ਨਿੱਜੀ ਅਮੀਰਜ਼ਾਦਿਆਂ ਕੋਲ ਵੇਚਣ ਦੀ ਕਿਸੇ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣਾ ਇਹ ਲੋਕ ਤੇ ਮੁਲਾਜ਼ਮ ਵਿਰੋਧੀ  ਫ਼ੈਸਲਾ ਤੁਰੰਤ ਵਾਪਸ ਲਵੇ।ਮੁਲਾਜ਼ਮਾਂ ਦੇ ਇਕੱਠ ਨੂੰ ਪੈਨਸ਼ਨਰ ਐਸੋਸੀਏਸ਼ਨ  ਦੇ ਪ੍ਰਧਾਨ ਦਰਸ਼ਨ ਮੌੜ ਨੇ ਵੀ ਸੰਬੋਧਨ ਕੀਤਾ।