ਅਮਰੀਕਾ ‘ਚ ਚਾਰ ਭਾਰਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ ‘ਚ ਚਾਰ ਭਾਰਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ ਦੇ ਲੋਵਾ ਸ਼ਹਿਰ ‘ਚ ਉਸ ਸਮੇਂ ਹਲਚਲ ਮੱਚ ਗਈ , ਜਦੋਂ ਇਥੇ ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਚੰਦ੍ਰਸ਼ਿਕਾਰਸੁਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਤੌਰ ‘ਤੇ ਹੋਈ ਹੈ।

ਬੇਟੀਆਂ ਵਿਚੋਂ ਇਕ ਦੀ ਉਮਰ 15 ਅਤੇ ਦੂਜੇ ਦੀ 10 ਸਾਲ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੰਦਰਸ਼ੇਖਰ ਬੀਤੇ 11 ਸਾਲ ਤੋਂ ਇਨਫੋਰਮੇਸ਼ਨ ਤਕਨਾਲੋਜੀ ਡਿਪਾਰਟਮੈਂਟ ਵਿਚ ਕੰਮ ਕਰਦੇ ਸਨ । ਮਿਲੀ ਜਾਣਕਾਰੀ ਮੁਤਾਬਿਕ  ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਸ ਪਰਿਵਾਰ ਦੇ ਘਰ ਵਿਚ ਠਹਿਰੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇਖੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ,ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ । ਜਦੋਂ ਤੱਕ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ ਉਦੋਂ ਤੱਕ ਅਸੀਂ ਆਪਣੀ ਜਾਂਚ ਜਾਰੀ ਰੱਖਾਂਗੇ।