ਭਿੱਖੀਵਿੰਡ ਸ਼ਹਿਰ ਚ ਚੋਰਾਂ ਨੇ ਸਰਵਿਸਮੈਨ ਜੋੜੇ ਦੇ ਘਰ ਨੂੰ ਦਿਨ ਦਿਹਾੜੇ ਬਣਾਇਆ ਨਿਸ਼ਾਨਾ ਸੋਨੇ ਦੀਆਂ 6 ਮੁੰਦਰੀਆਂ ,ਟੋਪਸ ਜੋੜਾ ,ਐੱਲ ਸੀ ਡੀ,50000 ਹਜ਼ਾਰ ਨਕਦੀ ਲੁੱਟ ਕੇ ਫਰਾਰ,

ਭਿੱਖੀਵਿੰਡ ਸ਼ਹਿਰ ਚ ਚੋਰਾਂ ਨੇ ਸਰਵਿਸਮੈਨ ਜੋੜੇ ਦੇ ਘਰ ਨੂੰ ਦਿਨ ਦਿਹਾੜੇ ਬਣਾਇਆ ਨਿਸ਼ਾਨਾ ਸੋਨੇ ਦੀਆਂ 6 ਮੁੰਦਰੀਆਂ ,ਟੋਪਸ ਜੋੜਾ ,ਐੱਲ ਸੀ ਡੀ,50000 ਹਜ਼ਾਰ ਨਕਦੀ ਲੁੱਟ ਕੇ ਫਰਾਰ,

ਭਿੱਖੀਵਿੰਡ ਸ਼ਹਿਰ ਦੇ ਅੰਮ੍ਰਿਤਸਰ ਰੋਡ ਸਥਿਤ ਗੁਰਦੁਆਰਾ ਬਾਬਾ ਨਾਗਾ ਨੇੜੇ ਰਹਿੰਦੇ ਸਰਵਿਸਮੈਨ ਜੋੜੇ ਦੇ ਘਰ ਨੂੰ ਬਾਅਦ ਦੁਪਹਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਘਰ ਵਿੱਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਛੇ ਮੁੰਦਰੀਆਂ ,ਇੱਕ ਟੋਪਸ ਜੋੜਾ ,ਐਲ ਸੀ ਡੀ ਤੋਂ ਇਲਾਵਾ ਨਕਦ ਰਾਸ਼ੀ 50000 ਹਜ਼ਾਰ ਰੁਪਏ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ! ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਾਸਟਰ ਰਣਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖਾਲੜਾ ,ਹਾਲ ਭਿੱਖੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸਰਕਾਰੀ ਅਧਿਆਪਕ ਹੋਣ ਦੇ ਨਾਤੇ ਆਪਣੀ ਡਿਊਟੀ ਤੇ ਗਿਆ ਸੀ , ਤੇ ਮੇਰੀ ਪਤਨੀ ਕੰਵਲਜੀਤ ਕੌਰ ਜੋ ਸਟਾਫ਼ ਨਰਸ ਭਿੱਖੀਵਿੰਡ ਵਿਖੇ ਆਪਣੀ ਡਿਊਟੀ ਤੇ ਗਈ ਸੀ , ਜਦੋਂ ਦੁਪਹਿਰ ਦੋ ਵਜੇ ਤੋਂ ਬਾਅਦ ਘਰ ਪਹੁੰਚੀ ਤਾਂ ਘਰ ਦੇ ਅੰਦਰ ਸਾਮਾਨ ਖਿੱਲਰਿਆ ਹੋਇਆ ਵੇਖ ਉਸ ਦੇ ਹੋਸ਼ ਉੱਡ ਗਏ ! ਰਘਬੀਰ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਨੇ ਤੁਰੰਤ ਸੂਚਨਾ ਦੇਣ ਤੇ ਮੈਂ ਵੀ ਘਰ ਪਹੁੰਚਿਅਾ ਤਾਂ ਜਦੋਂ ਘਰ ਦੇ ਸਾਮਾਨ ਵਿੱਚੋਂ ਸਾਡੇ ਸੋਨੇ ਦੇ ਗਹਿਣੇ 6 ਮੁੰਦਰੀਆਂ ਇੱਕ ਟਾਪਸ ਜੋੜਾ ਇੱਕ ਐੱਲ ਸੀ ਡੀ ,50000 ਪੰਜਾਹ ਹਜ਼ਾਰ ਰੁਪਏ ਗਾਇਬ  ਸਨ ! ਚੋਰੀ ਦਾ ਸ਼ਿਕਾਰ ਹੋਏ ਮਾਸਟਰ ਰਘਬੀਰ ਸਿੰਘ ,ਪਤਨੀ ਕੰਵਲਜੀਤ ਕੌਰ ਨੇ ਐਸ ਐਸ ਪੀ ਤਰਨਤਾਰਨ , ਡੀ ਐੱਸ ਪੀ ਭਿੱਖੀਵਿੰਡ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ! ਇਸ ਚੋਰੀ ਸਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਸੂਚਨਾ ਦੇਣ ਤੇ ਮੌਕੇ ਤੇ ਪਹੁੰਚੇ ਐੱਸ ਆਈ ਪੰਨਾ ਲਾਲ  ਨੇ ਕਿਹਾ ਚੋਰੀ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਦੋਸ਼ੀਆਂ ਦਾ ਪਤਾ ਲਗਾ ਕੇ ਜੇਲ ਦੀਆਂ ਸਲਾਖਾਂ ਵਿੱਚ ਬੰਦ ਕੀਤਾ ਜਾਵੇਗਾ ਤੇ ਪੀੜਤ ਜੋੜੇ ਨੂੰ ਇਨਸਾਫ਼ ਦਿਵਾਇਆ ਜਾਵੇਗਾ , !