ਭਾਰਤ 'ਚ ਬੇਰੁਜ਼ਗਾਰੀ ਦੀ ਦਰ 2017-18 'ਚ 45 ਸਾਲ ਦੇ ਸੱਭ ਤੋਂ ਵੱਧ

ਭਾਰਤ 'ਚ ਬੇਰੁਜ਼ਗਾਰੀ ਦੀ ਦਰ 2017-18 'ਚ 45 ਸਾਲ ਦੇ ਸੱਭ ਤੋਂ ਵੱਧ

ਨਵੀਂ ਦਿੱਲੀ :

 ਨਰਿੰਦਰ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦੇਸ਼ 'ਚ ਬੇਰੁਜ਼ਗਾਰੀ ਦੇ ਜਿਹੜੀ ਅੰਕੜੇ ਸਾਹਮਣੇ ਆਏ ਹਨ, ਉਸ ਨਾਲ ਸਰਕਾਰ ਦੀ ਪ੍ਰੇਸ਼ਾਨੀ ਵੱਧ ਸਕਦੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ 'ਚ ਬੇਰੁਜ਼ਗਾਰੀ ਦੀ ਦਰ 2017-18 'ਚ 45 ਸਾਲ ਦੇ ਸੱਭ ਤੋਂ ਵੱਧ ਪੱਧਰ 6.10% 'ਤੇ ਪਹੁੰਚ ਗਈ ਹੈ।

ਕੌਮੀ ਸਰਵੇਖਣ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸ਼ਹਿਰੀ ਖੇਤਰ ਦੇ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ 7.8% ਅਤੇ ਦਿਹਾਤ ਖੇਤਰ ਦੇ 5.3% ਨੌਜਵਾਨਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਇਨ੍ਹਾਂ ਵਿੱਚੋਂ 6.2% ਮਰਦ ਤੇ 5.7% ਔਰਤਾਂ ਬੇਰੁਜ਼ਗਾਰ ਹਨ।

ਬੇਰੁਜ਼ਗਾਰੀ ਦੇ ਅੰਕੜੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜੇ ਕਰਦੇ ਹਨ। ਹਾਲਾਂਕਿ ਕੁਝ ਅਜਿਹੇ ਹੀ ਅੰਕੜੇ ਇਸੇ ਸਾਲ ਜਨਵਰੀ ਵਿਚ ਲੀਕ ਹੋਏ ਸਨ, ਜਿਸ ਮੁਤਾਬਕ ਬੇਰੁਜ਼ਗਾਰੀ ਦਰ 6.1% ਸੀ। ਸਰਕਾਰ ਦੀ ਸਖ਼ਤ ਨਿਖੇਧੀ ਹੋਣ ਕਾਰਨ ਇਸ ਅੰਕੜੇ ਨੂੰ ਨਿਤੀ ਆਯੋਗ ਨੇ ਰੱਦ ਕਰਦਿਆਂ ਕਿਹਾ ਸੀ ਕਿ ਇਹ ਹਾਲੇ ਅੰਤਮ ਅੰਕੜੇ ਨਹੀਂ ਹਨ। ਉੱਧਰ ਜਨਵਰੀ 2018-19 ਦੌਰਾਨ ਦੇਸ਼ ਦਾ ਅਰਥਚਾਰਾ ਦੀ ਵਿਕਾਸ ਦਰ ਵੀ ਸਭ ਤੋਂ ਹੇਠਲੇ ਪੱਧਰ ਯਾਨੀ ਕਿ 5.8% ਦਰਜ ਕੀਤੀ ਗਈ।

ਕੇਂਦਰੀ ਅੰਕੜਾ ਦਫ਼ਤਰ ਮੁਤਾਬਕ ਪਿਛਲੇ ਸਾਲ ਦੇਸ਼ ਵਿੱਚ ਕੁੱਲ ਉਤਪਾਦਾਂ ਦਾ ਨਿਰਮਾਣ (ਜੀਡੀਪੀ) 6.8% ਰਹੀ, ਜੋ ਕਿ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੌਰਾਨ ਦਰਜ 7.2% ਤੋਂ ਕਾਫੀ ਘੱਟ ਹੈ।