ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਨਿਵੇਸ਼ ਸਮਰੋਹ।

ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਨਿਵੇਸ਼ ਸਮਰੋਹ।

ਚੋਹਲਾ ਸਾਹਿਬ 20 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਾਲਾ ਵਿਖੇ ਕਰਵਾਇਆ ਗਿਆ ੌਨਿਵੇਸ਼ ਸਮਰੋਹ।ਨਿਵੇਸ਼ ਸਮਾਰੋਹ ਉਸ ਭਰੋਸੇ ਨੂੰ ਦਰਸਾਉਂਦਾ ਹੈ ਜਿਸ ਵਿਚ ਸਕੂਲ ਵਿਿਦਆਰਥੀ ਅਹੁਦੇਦਾਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਦਾ ਹੈ ਜੋ ਉਹ ਆਪਣੇ ਫਰਜ਼ਾਂ ਨੂੰ ਆਪਣੀ ਸਮਰੱਥਾ ਅਨੁਸਾਰ ਸਭ ਤੋਂ ਵਧੀਆ ਢੰਗ ਨਾਲ ਨਿਭਾਉਣ ਦਾ ਪ੍ਰਣ ਵੀ ਕਰਦੇ ਹਨ।ਇਸ ਸਮਰੋਹ ਵਿੱਚ ਜਿੱਥੇ ਸਕੂਲ ਦੇ ਵਿਿਦਆਰਥੀਆਂ ਵਿੱਚੋ ਸਕੂਲ ਹੈੱਡ ਬੁਆਏ ਮਨਿੰਦਰਜੀਤ ਸਿੰਘ,ਹੈੱਡ ਗਰਲ ਜਸ਼ਨਪ੍ਰੀਤ ਕੌਰ, ਵਾਈਸ ਹੈੱਡ ਬੁਆਏ ਰਣਬੀਰ ਸਿੰਘ ਅਤੇ ਵਾਈਸ ਹੈੱਡ ਗਰਲ ਅਮਰਪ੍ਰੀਤ ਕੌਰ ਦੀ ਚੋਣ ਕੀਤੀ ਗਈ ਉੱਥੇ ਚਾਰੇ ਹਾਊਸ ਸਹਿਬਜ਼ਾਦਾ ਅਜੀਤ ਸਿੰਘ ਹਾਊਸ ਵਿੱਚੋਂ ਕੈਪਟਨ ਮਨਮੋਹਨ ਸਿੰਘ ਅਤੇ ਮਨਪ੍ਰੀਤ ਕੌਰ,ਸਹਿਬਜ਼ਾਦਾ ਜੁਝਾਰ ਸਿੰਘ ਹਾਊਸ ਤੋਂ ਕੈਪਟਨ ਜਸਕਰਨ ਸਿੰਘ ਅਤੇ ਸਤਿੰਦਰ ਕੌਰ, ਸਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਤੋਂ ਕੈਪਟਨ ਤਾਜਬੀਰ ਸਿੰਘ ਅਤੇ ਗਗਨਦੀਪ ਕੌਰ, ਸਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਤੋਂ ਕੈਪਟਨ ਜਸ਼ਨਪ੍ਰੀਤ ਸਿੰਘ ਅਤੇ ਜਸ਼ਨਦੀਪ ਕੌਰ ਨੂੰ ਸਕੂਲੀ ਮਹੌਲ ਨੂੰ ਸੁਚਾਰੂ ਅਤੇ ਸਵੈ ਅਨੁਸ਼ਾਸਨ ਭਰਪੂਰ ਬਣਾਉਣ ਸਬੰਧੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ।ਮੈਨੇਜਿੰਗ ਡਾਇਰੈਕਟਰ ਗੁੱਲਵਿੰਦਰ ਸਿੰਘ ਸੰਧੂ, ਐਜ਼ੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਡਾਇਰੈਕਟਰ ਡਾ ਹਰਕੀਰਤ ਕੌਰ ਸੰਧੂ ਅਤੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਵਲੋਂ ਜਿੱਥੇ ਚੁਣੇ ਗਏ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਅਹਿਮ ਡਿਊਟੀਆਂ ਦੀ ਵੰਡ ਕੀਤੀ ਉੱਥੇ ਬਾਕੀ ਵਿਿਦਆਰਥੀ ਨੂੰ ਚੁਣੇ ਗਏ ਵਿਿਦਆਰਥੀਆਂ ਦਾ ਸਾਥ ਦੇਣ ਦੀ ਹਦਾਇਤ ਕੀਤੀ ਗਈ ਤਾਂ ਕਿ ਬੱਚਿਆਂ ਦੇ ਆਪਸੀ ਸਹਿਯੋਗ ਨਾਲ ਸਕੂਲ ਦੇ ਮਹੌਲ ਨੂੰ ਚੰਗੇਰਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮੌਕੇ ਪੈਦਾ ਕਰਨਾ ਹੈ ਤਾਂ ਕਿ ਵਿਿਦਆਰਥੀ ਜੀਵਨ ਤੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਸਾਰਥਕ ਢੰਗ ਨਾਲ ਨਿਭਾਉਂਦੇ ਸਾਡੇ ਬੱਚੇ ਭਵਿੱਖ ਦੀਆਂ ਚਣੌਤੀਆਂ ਨੂੰ ਪਾਰ ਕਰ ਚੰਗੇਰੇ ਮੁਕਾਮੁ ਹਾਸਲ ਕਰ ਸਕਣਗੇ।