ਹਸਪਤਾਲ ਤੋਂ ਘਰ ਪਰਤੀ ਲਤਾ ਮੰਗੇਸ਼ਕਰ, ਟਵੀਟ ਰਾਹੀਂ ਫੈਨਜ਼ ਦਾ ਇੰਝ ਕੀਤਾ ਧੰਨਵਾਦ
Tue 10 Dec, 2019 0ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। 28 ਦਿਨ ਤੱਕ ਹਸਪਤਾਲ ਵਿਚ ਚੱਲੇ ਇਲਾਜ ਤੋਂ ਬਾਅਦ ਐਤਵਾਰ ਨੂੰ ਉਹ ਹਸਪਤਾਲ ਤੋਂ ਘਰ ਵਾਪਸ ਆਈ। 90 ਸਾਲ ਦੀ ਗਾਇਕਾ ਲਤਾ ਮੰਗੇਸ਼ਕਰ ਨੂੰ ਨਿਮੋਨੀਆ ਦੀ ਸ਼ਿਕਾਇਤ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ 11 ਨੰਵਬਰ ਨੂੰ ਬਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ 28
ਦਿਨਾਂ ਤੱਕ ਇਲਾਜ ਚੱਲਿਆ। ਅਜਿਹੇ ਵਿਚ ਹਸਪਤਾਲ ਵਿਚ ਇਲਾਜ ਕਰਨ ਦੌਰਾਨ ਦੀ ਲਤਾ ਮੰਗੇਸ਼ਕਰ ਦੀ ਤਸਵੀਰ ਸਾਹਮਣੇ ਆ ਗਈ ਹੈ।ਲਤਾ ਮੰਗੇਸ਼ਕਰ ਤਸਵੀਰ ਵਿਚ ਹਸਪਤਾਲ ਵਿਚ ਵ੍ਹੀਲਚੇਅਰ 'ਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਚਾਰੇ ਪਾਸੇ ਤਿੰਨ ਨਰਸਾਂ ਵੀ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦੀ ਤਸਵੀਰ ਨੂੰ viralbhayani ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਲਤਾ ਮੰਗੇਸ਼ਕਰ ਦੀ ਤਸਵੀਰ 'ਤੇ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਕਈ ਹੋਰ ਯੂਜ਼ਰਸ ਕੁਮੈਂਟ ਰਾਹੀਂ ਉਨ੍ਹਾਂ ਦੇ ਠੀਕ ਹੋਣ 6ਤੇ ਖੁਸ਼ੀ ਜ਼ਾਹਰ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ।ਧਿਆਨਯੋਗ ਹੈ ਕਿ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਲਤਾ ਮੰਗੇਸ਼ਕਰ ਨੇ ਟਵਿਟਰ ਰਾਹੀਂ ਆਪਣੇ ਫੈਨਜ਼ ਨੂੰ ਤਬੀਅਤ ਬਾਰੇ ਦੱਸਿਆ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ਨਮਸਕਾਰ, ਪਿਛਲੇ 28 ਦਿਨਾਂ ਤੋਂ ਮੈਂ ਬਰੀਚ ਕੈਂਡੀ ਹਸਪਤਾਲ ਵਿਚ ਭਰਤੀ ਸੀ। ਮੈਨੂੰ ਨਿਮੋਨੀਆ ਹੋਇਆ ਸੀ। ਡਾਕਟਰਾਂ ਨੇ ਕਿਹਾ ਕਿ ਮੈਨੂੰ ਹਸਪਤਾਲ ਵਿਚ ਰਹਿ ਕੇ ਇਲਾਜ ਕਰਾਉਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹੀ ਘਰ ਵਾਪਸ ਜਾਣਾ ਚਾਹੀਦਾ ਹੈ. ਮਾਈ ਅਤੇ ਬਾਬੇ ਦੇ ਆਸ਼ੀਰਵਾਦ ਨਾਲ ਅੱਜ ਮੈਂ ਘਰ ਵਾਪਸ ਆ ਗਈ ਹਾਂ।''ਲਤਾ ਮੰਗੇਸ਼ਕਰ ਨੇ ਇਕ ਹੋਰ ਟਵੀਟ ਵਿਚ ਡਾਕਟਰ ਅਤੇ ਨਰਸ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ,''ਮੇਰੇ ਸਾਰੇ ਸ਼ੁੱਭਚਿਤਕਾਂ ਦਾ ਦਿਲੋਂ ਧੰਨਵਾਦ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸ਼ੁੱਭਕਾਮਨਾਵਾਂ ਨੇ ਕੰਮ ਕੀਤਾ ਅਤੇ ਮੈਂ ਇਸ ਦੇ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਬਰੀਚ ਕੈਂਡੀ ਵਿਚ ਸਾਰੇ ਡਾਕਟਰ ਮੇਰੇ ਲਈ ਦੇਵਤਾ ਦੇ ਸਮਾਨ ਰਹੇ, ਮੈਂ ਉਨ੍ਹਾਂ ਦਾ ਵੀ ਧੰਨਵਾਦ ਅਦਾ ਕਰਨਾ ਚਾਹੁੰਦੀ ਹਾਂ। ਤੁਹਾਡਾ ਕਦੇ ਨਾ ਖਤਮ ਹੋਣ ਵਾਲਾ ਪਿਆਰ ਅਤੇ ਆਸ਼ੀਰਵਾਦ ਅਨਮੋਲ ਹੈ। ਫਿਰ ਤੋਂ ਧੰਨਵਾਦ।''
Comments (0)
Facebook Comments (0)