
ਫਿਲਮਮੇਕਰ ਅਤੇ ਕੋਰਿਓਗ੍ਰਾਫਰ ਫਰਾਹ ਖਾਨ ਦੇ ਘਰ ਇੱਕ ਨਵੇਂ ਮਹਿਮਾਨ ਦੀ ਐਂਟਰੀ
Wed 15 May, 2019 0
ਫਿਲਮਮੇਕਰ ਅਤੇ ਕੋਰਿਓਗ੍ਰਾਫਰ ਫਰਾਹ ਖਾਨ ਦੇ ਘਰ ਇੱਕ ਨਵੇਂ ਮਹਿਮਾਨ ਦੀ ਐਂਟਰੀ ਹੋਈ ਹੈ, ਜਿਸ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਰਾਹ ਖਾਨ ਅਕਸਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਆਏ ਦਿਨ ਫਰਾਹ ਆਪਣੀ ਜਾਂ ਆਪਣੇ ਘਰ ਦੇ ਮੈਬਰ ਨਾਲ ਜੁੜੀ ਹਰ ਅਪਡੇਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ ਉਨ੍ਹਾਂ ਦੇ ਘਰ ਵਿੱਚ ਨਵੇਂ ਮਹਿਮਾਨ ਦੇ ਐਂਟਰੀ ਦੀ ਖਬਰ ਨੂੰ ਫਰਾਨ ਨੇ ਨਹੀਂ ਬਲਕਿ ਕਿਸੇ ਹੋਰ ਨੇ ਸ਼ੇਅਰ ਕੀਤਾ ਹੈ। ਦਰਅਸਲ ਕੋਰਿਓਗ੍ਰਾਫਰ ਫਰਾਹ ਖਾਨ ਦੇ ਘਰ ਜਿਸ ਨਵੇਂ ਮਹਿਮਾਨ ਦੀ ਐਂਟਰੀ ਹੋਈ ਹੈ ਉਹ ਫਰਾਨ ਦੀ ਨਵੀਂ ਬੀਐੱਮਡਬਲਿਊ ਕਾਰ ਹੈ
ਖਬਰਾਂ ਦੀ ਮੰਨੀਏ ਤਾਂ ਫਰਾਨ ਨੇ ਆਪਣੇ ਲਈ ਇੱਕ ਨਵੀਂ ਬੀਐੱਮਡਬਲਿਊ (BMW) ਕਾਰ ਖਰੀਦੀ ਹੈ। ਫਰਾਹ ਦੀ ਕਾਰ ਦੀ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਫਰਾਹ ਆਪਣੀ ਨਵੀਂ ਵਾਇਟ ਬੀਐੱਮਡਬਲਿਊ ਦੇ ਨਾਲ ਕਿੰਨੀ ਖੁਸ਼ ਨਜ਼ਰ ਆ ਰਹੀ ਹੈ।
ਇਸ ਦੌਰਾਨ ਫਰਾਹ ਬਲੈਕ ਆਊਟਫਿਟ ਵਿੱਚ ਕਾਫ਼ੀ ਪਿਆਰੀ ਲੱਗ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਰਾਹ ਦੀ ਕਾਰ ਦੀ ਕੀਮਤ ਅਤੇ ਮਾਡਲ ਨੂੰ ਲੈ ਕੇ ਅਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਫਰਾਹ ਖਾਨ ਹਾਲ ਹੀ ਵਿੱਚ ਪਾਪੂਲਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਬਣੀ ਸੀ।
ਫਰਾਹ ਖਾਨ ਦੀ ਸ਼ੋਅ ਐਂਟਰੀ ਤੋਂ ਬਾਅਦ ਦਰਸ਼ਕਾਂ ਨੂੰ ਕਾਫ਼ੀ ਮੌਜ – ਮਸਤੀ ਦੇਖਣ ਨੂੰ ਮਿਲੀ। ਜੇਕਰ ਗੱਲ ਕੀਤੀ ਜਾਏ ਫਰਾਹ ਦੇ ਵਰਕ ਫਰੰਟ ਦੀ ਤਾਂ ਫਰਾਹ ਕੋਰਿਓਗ੍ਰਾਫਰ ਦੇ ਨਾਲ- ਨਾਲ ਇੱਕ ਬਹੁਤ ਹੀ ਵਧੀਆ ਡਾਇਰੈਕਟਰ ਤੇ ਅਦਾਕਾਰਾ ਵੀ ਹੈ। ਦਰਸ਼ਕ ਉਹਦੀ ਕੋਰਿਓਗ੍ਰਾਫੀ ਨੂੰ ਤਾਂ ਪਸੰਦ ਕਰਦੇ ਹੀ ਹਨ
Comments (0)
Facebook Comments (0)