ਲੇਡੀ ਪਾਈਲਟ ਨੂੰ ਕਿਹਾ,ਤੈਨੂੰ ਹਰ ਰੋਜ਼ ਸੈਕਸ ਕਰਨ ਦੀ ਜ਼ਰੂਰਤ ਨਹੀਂ ?
Wed 15 May, 2019 0ਡੇਕਨ ਹੈਰਾਲਡ ਦੀ ਰਿਪੋਰਟ ਮੁਤਾਬਿਕ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿਏਅਰਲਾਈਨ ਦੀ ਲੇਡੀ ਪਾਇਲਟ ਨੇ ਸ਼ਿਕਾਇਤ ਕੀਤੀ ਕਿ ਉਸਦੇ ਸੀਨੀਅਰ ਵੱਲੋਂ ਉਸਨੂੰ ਕੁਝ ਅਣਉਚਿਤ ਸਵਾਲ ਪੁੱਛੇ ਗਏ। ੳਸਨੇ ਕਿਹਾ ਕਿ ਉਸਦੇ ਸੀਨੀਅਰ ਵੱਲੋਂ ਨਿੱਜੀ ਜ਼ਿੰਦਗੀ 'ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਹੱਦ ਤਾਂ ਉਸ ਵਕਤ ਹੋਈ ਜਦੋਂ ਉਸਨੇ ਲੇਡੀ ਪਾਈਲਟ ਨੂੰ ਕਿਹਾ ਕਿ ਉਹ ਆਪਣੇ ਪਤੀ ਤੋਂ ਦੂਰ ਰਹਿੰਦਿਆਂ ਕਿਵੇਂ ਮੈਨੇਜ ਕਰਦੀ ਹੈ ਤੇ ਕੀ ਉਸਨੂੰ ਹਰ ਰੋਜ਼ ਸੈਕਸ ਕਰਨ ਦੀ ਜ਼ਰੂਰਤ ਨਹੀਂ ?
ਲੇਡੀ ਪਾਈਲਟ ਦਾ ਕਹਿਣਾ ਹੈ ਕਿ ਉਸਨੇ ਵਾਰ ਵਾਰ ਕਿਹਾ ਕਿ ਉਹ ਇਸ ਵਿਸ਼ੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ ਤੇ ਉਸਨੇ ਟੈਕਸੀ ਨੂੰ ਕਾਲ ਕੀਤੀ ਤੇ ਉਹ ਉਸੇ ਸਮੇਂ ਉਥੋਂ ਚਲੀ ਗਈ। ਫਿਲਹਾਲ ਇਸ ਮਾਮਲੇ 'ਚ ਏਅਰ ਇੰਡੀਆ ਦੀ ਜਾਂਚ ਜਾਰੀ ਹੈ ਕਿ ਅਸਲੀਅਤ ਕੀ ਹੈ ਤੇ ਕੀ ਨਹੀਂ।
Comments (0)
Facebook Comments (0)