ਕਿਸਾਨਾਂ ਦਾ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ : ਅਜਮੇਰ ਸਿੰਘ ਘੜਕਾ

ਕਿਸਾਨਾਂ ਦਾ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ : ਅਜਮੇਰ ਸਿੰਘ ਘੜਕਾ

ਚੋਹਲਾ ਸਾਹਿਬ 18 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨ-ਮਜਦੂਰ ਅਤੇ ਹੋਰਾਂ ਵਰਗਾਂ ਦੇ ਲੋਕਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੇ ਦਿਨ ਰਾਤ ਇੱਕ ਕਰਕੇ ,ਗਰਮੀਂ ਅਤੇ ਸਰਦੀ ਅਤੇ ਬਾਰਿਸ਼ਾਂ ਦੀ ਪਰਵਾਹ ਕੀਤੇ ਬਿਨਾਂ ਸੰਘਰਸ਼ ਕੀਤਾ ਅਤੇ ਕਾਲੇ ਕਾਨੂੰਨ ਰੱਦ ਕਰਵਾਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਅਜਮੇਰ ਸਿੰਘ ਘੜਕਾ ਨੇ ਦੱਸਿਆ ਕਿ ਇਸ ਸੰਘਰਸ਼ ਵਿੱਚ ਪਿੰਡ ਘੜਕੇ ਦੇ ਵਸਨੀਕ ਬਾਪੂ ਸੰਤੋਖ ਸਿੰਘ ਜ਼ੋ ਕਿਸਾਨ ਮਜਦੂਰ ਸੰਘਰਸ਼ ਕਮੇਟੀ ,ਕਵਲਜੀਤ ਸਿੰਘ ਪੰਨੂ ਨੋਸ਼ਹਿਰਾ ਪੰਨੂਆਂ ਜਿਲ੍ਹਾ ਤਰਨ ਤਾਰਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਲਗਾਤਾਰ ਸਵਾ ਸਾਲ ਸੰਘਰਸ਼ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਹਨ ਇਸ ਸੰਘਰਸ਼ ਦੌਰਾਨ ਉਹ ਜਖਮੀਂ ਹੋਏ ਸਨ ਅਤੇ ਜਿੰਨਾਂ ਦਾ ਇਲਾਜ ਹਸਪਤਾਲ ਵਿਖੇ ਚੱਲਿਆ ਅਤੇ ਅੱਜ ਸੈਕੜੇ ਗੱਡੀਆਂ ਦੇ ਕਾਫਲਿਆਂ ਸਮੇਤ ਬਾਪੂ ਸੰਤੋਖ ਸਿੰਘ ਲਗਪਗ 12 ਵਜੇ ਦੁਪਹਿਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਅਤੇ ਗੁਰੂ ਘਰ ਵਿੱਖ ਸ਼ੁਕਰਾਨੇ ਦੀ ਅਰਦਾਸ ਕੀਤੀ।ਇਸ ਤੋਂ ਬਾਅਦ ਉਹ ਲਗਪਗ 4 ਵਜੇ ਸ਼ਾਮ ਨੂੰ ਬਿੱਲਿਆਂ ਵਾਲੇ ਪੁਲ ਤੇ ਪਹੁੰਚੇ ਜਿੱਥੇ ਵੱਡੇ ਪੱਧਰ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਇਸਤੋਂ ਬਾਅਦ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਿੰਡ ਸਰਹਾਲੀ ਕਲਾਂ ਤੋਂ ਪਿੰਡ ਚੋਹਲਾ ਸਾਹਿਬ ਦੇ ਬਜਾਰ ਵਿੱਚੋਂ ਦੀ ਹੁੰਦੇ ਹੋਏ ਢੋਲ ਵਜਾਕੇ ਪਿੰਡ ਘੜਕਾ ਵਿਖੇ ਲਿਆਂਦਾ ਗਿਆ ਜਿੱਥੇ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ ਅਤੇ ਫਿਰ ਸਾਰੇ ਪਿੰਡ ਦੀ ਸੰਗਤ ਵੱਲੋਂ ਉਹਨਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਪ੍ਰਧਾਨ ਗੁਰਬਚਨ ਸਿੰਘ,ਹਰਪਾਲ ਸਿੰਘ,ਬਾਬਾ ਸੰਤੋਖ ਸਿੰਘ,ਪ੍ਰਗਟ ਸਿੰਘ,ਨਛੱਤਰ ਸਿੰਘ,ਬਲਕਾਰ ਸਿੰਘ,ਸਿੰਦਾ ਸਿੰਘ ਆਦਿ ਹਾਜ਼ਰ ਸਨ।