ਕੁਲਬੀਰ ਸਿੰਘ ਜ਼ੀਰਾ ਵਿਰੁਧ ਹੋ ਸਕਦੀ ਹੈ ਅਨੁਸ਼ਾਸਨੀ ਕਾਰਵਾਈ

ਕੁਲਬੀਰ ਸਿੰਘ ਜ਼ੀਰਾ ਵਿਰੁਧ ਹੋ ਸਕਦੀ ਹੈ ਅਨੁਸ਼ਾਸਨੀ ਕਾਰਵਾਈ

ਚੰਡੀਗੜ੍ਹ : ਜਨਤਕ ਤੌਰ 'ਤੇ ਅਪਣੀ ਸਰਕਾਰ ਵਿਰੁਧ ਹੀ ਮੋਰਚਾ ਖੋਲ੍ਹਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਸਮਾਗਮ ਮੌਕੇ ਅਪਣੀ ਸਰਕਾਰ ਵਿਰੁਧ ਬੋਲਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਗੁੱਸੇ ਵਿਚ ਦੱਸੇ ਜਾਂਦੇ ਹਨ।

ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਦੇ ਹੋਏ ਕੁਲਬੀਰ ਜ਼ੀਰਾਂ ਤੋ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ ਕਿ ਕਿਉਂ ਨਾ ਉਨ੍ਹਾਂ ਵਿਰੁਧ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਕੀਤੀ ਜਾਵੇ। ਦਸਿਆ ਜਾਂਦਾ ਹੈ ਕਿ ਬੀਤੇ ਕਲ ਫ਼ਿਰੋਜ਼ਪੁਰ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਸ਼ਿਆਂ ਦੀ ਵਿਕਰੀ ਹੋਣ ਦੇ ਦੋਸ਼ ਲਾਏ ਸਨ।