
ਨਕਲੀ ਸ਼ਹਿਦ ਵੇਚਣ ਵਾਲਿਆਂ ਦਾ ਇੱਕ ਗਿਰੋਹ ਨੂੰ ਲੋਕਾਂ ਨੇ ਫੜ ਲਿਆ।ਇਹ ਗਿਰੋਹ ਲੋਕਾਂ ਦੇ ਘਰਾਂ ਅਤੇ ਦੁਕਾਨਾਂ ‘ਚ ਜਾਕੇ ਅਸਲੀ ਅਤੇ ਤਾਜ਼ਾ ਸ਼ਹਿਦ ਦੱਸ ਕੇ ਲੋਕਾਂ ਤੋਂ ਹਜਾਰਾਂ ਰੁਪਏ ਠੱਗਦਾ ਸੀ
Tue 28 May, 2019 0
ਗਿਰੋਹ ਦੇ ਮੈਬਰਾਂ ਵੱਲੋਂ ਡੀਏਵੀ ਸਕੂਲ ਦੇ ਨੇੜੇ 300 ਰੁਪਏ ਕਿੱਲੋ ਦੇ ਹਿਸਾਬ ਨਾਲ 8 ਹਜਾਰ ਰੁਪਏ ਦਾ 27 ਕਿੱਲੋ ਦੇ ਕਰੀਬ ਸ਼ਹਿਦ ਲੋਕਾਂ ਨੂੰ ਵੇਚਿਆ ਸੀ।
ਜਦੋਂ ਉਹ ਸ਼ਹਿਦ ਘਰ ‘ਚ ਲੈ ਜਾ ਕੇ ਬੱਚਿਆਂ ਨੇ ਖਾਧਾ ਤਾਂ ਅਚਾਨਕ ਉਨ੍ਹਾਂ ਦੇ ਢਿੱਡ ‘ਚ ਦਰਦ ਹੋਣ ਲੱਗਿਆ ਅਤੇ ਉਲਟੀਆਂ ਲੱਗ ਗਈਆਂ। ਉਨ੍ਹਾਂ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਸਾਥੀਆਂ ਨੂੰ ਵੀ ਸ਼ਹਿਦ ਖਾਣ ਤੋਂ ਮਨ੍ਹਾ ਕੀਤਾ।
ਉਨ੍ਹਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਖਾਧ ਪਦਾਰਥਾਂ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਖ਼ਰਾਬ ਨਾ ਹੋਵੇ।
ਸੋਮਵਾਰ ਜਦੋਂ ਇਹ ਗਿਆਰਹ ਦੁਬਾਰਾ ਸ਼ਹਿਦ ਵੇਚਣ ਆਇਆ ਤਾਂ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਚਿਤਾਵਨੀ ਦੇ ਕੇ ਛੱਡ ਦਿੱਤਾ ।
Comments (0)
Facebook Comments (0)