ਐਮ ਐਸ ਐਮ ਕਾਨਵੈਂਟ ਸਕੂਲ ਵਿੱਚ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ।

ਐਮ ਐਸ ਐਮ ਕਾਨਵੈਂਟ ਸਕੂਲ ਵਿੱਚ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ।

ਬੱਚਿਆਂ ਨੂੰ ਅੱਖਾਂ ਦੀ ਸਾਫ ਸਫਾਈ ਬਾਰੇ ਦੱਸਿਆ।
ਚੋਹਲਾ ਸਾਹਿਬ 30 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਐਮ ਐਸ ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਅੱਜ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦੀਆਂ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ।ਇਸ ਸਮੇਂ ਸਕੂਲ ਦੇ ਡਾਇਰੈਕਟਰ ਡਾਕਟਰ ਉਪਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਦੇ ਸਕੂਲ ਵਿੱਚ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਚੈੰਕਅੱਪ ਕੈਂਪ ਲਗਾਇਆ ਗਿਆ ਹੈ ਜਿਸ ਦੌਰਾਨ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਵੱਲੋਂ ਲਗਪਗ 400 ਵਿਿਦਆਰਥੀਆਂ ਦੀਆਂ ਅੱਖਾਂ ਦੀ ਨਜ਼ਰ ਚੈੱਕ ਕੀਤੀ ਗਈ ਅਤੇ ਕਮਜੋਰ ਨਜ਼ਰ ਵਾਲੇ ਬੱਚਿਆਂ ਨੂੰ ਐਨਕਾਂ ਲਗਾਉਣ ਅਤੇ ਚੰਗੀ ਖੁਰਾਕ ਖਾਣ ਦੀ ਸਲਾਹ ਦਿੱਤੀ।ਇਸ ਸਮੇਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਸਵੇਰ ਵੇਲੇ ਅੱਖਾਂ ਨੂੰ ਪਾਣੀ ਨਾਲ ਸਾਫ ਕਰਨ ਅਤੇ ਅੱਖਾਂ ਨੂੰ ਧੂੜ ਤੋਂ ਬਚਾਉਣ ਅਤੇ ਜਦ ਵੀ ਅੱਖਾਂ ਵਿੱਚ ਜਲਨ,ਧੁੰਦਲਾਪਣ ਨਜ਼ਰ ਆਵੇ ਜਾਂ ਅੱਖਾਂ ਵਿੱਚੋਂ ਪਾਣੀ ਵਗੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀਆਂ ਨਜ਼ਰਾਂ ਦਾ ਚੈੱਕਅੱਪ ਕਰਵਾਉਣ ਅਤੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਅੱਖਾਂ ਵਿੱਚ ਦਾਰੂ ਪਾਉਣ।ਇਸ ਸਮੇਂ ਡਾਕਟਰ ਵਿਵੇਕ ਸ਼ਰਮਾਂ ਅਤੇ ਕਵਲਪ੍ਰੀਤ ਕੌਰ ਸਟਾਫ ਨਰਸ ਨੇ ਸਾਂਝੇ ਰੂਪ ਵਿੱਚ ਬੱਚਿਆਂ ਨੂੰ ਕਿਹਾ ਕਿ ਅੱਜ ਕੱਲ੍ਹ ਕਣਕ ਦੀ ਵਾਢੀ ਸਮੇਂ ਕੱਖ ਉੱਡ ਰਹੇ ਹਨ ਸਾਨੂੰ ਘਰੋਂ ਨਿਕਲਦੇ ਸਮੇਂ ਆਪਣੀਆਂ ਅੱਖਾਂ ਨੂੰ ਘੱਟੇ ਮਿੱਟੀ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਰੂਰਤ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲੋ ਜੇਕਰ ਨਿਕਲਣਾ ਹੈ ਤਾਂ ਅੱਖਾਂ ਤੇ ਚਸ਼ਮਾ ਲਗਾਓ ਅਤੇ ਸਿਰ ਢੱਕਕੇ ਬਾਹਰ ਜਾਓ।ਇਸ ਸਮੇਂ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ,ਸਟਾਫ ਨਰਸ ਅਮਨਦੀਪ ਕੌਰ,ਹਰਪਾਲ ਸਿੰਘ ਸਰਹਾਲੀ ਕਲਾਂ ਅਤੇ ਸਕੂਲ ਦਾ ਟੀਚਿੰਗ^ ਨਾਨ ਟੀਚਿੰਗ ਸਟਾਫ ਹਾਜਰ ਸੀ।