ਸਿਵਲ ਸਰਜਨ ਡਾ. ਅਨੂਪ ਕੁਮਾਰ ਵੱਲੋ ਸੀਨੀਅਰ ਮੈਡੀਕਲ ਅਫਸਰਾਂ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਨਾਲ ਵਿਸ਼ੇਸ ਮੀਟਿੰਗ
Mon 3 Jun, 2019 0ਸੀ 7 ਨਿਊਜ
ਤਰਨ ਤਾਰਨ, 3 ਜੂਨ :
ਨਵ-ਨਿਯੁਕਤ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਵੱਲੋ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਹਨਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਵਿਚਾਰ ਵਿਟਾਦਰਾ ਕੀਤਾ ਗਿਆ ।
ਇਸ ਮੀਟਿੰਗ ਵਿੱਚ ਸਟਾਫ ਦੀ ਕਿੱਥੇ-ਕਿੱਥੇ ਘਾਟ ਹੈ ਬਾਰੇ ਵੀ ਜਾਣਕਾਰੀ ਲਈ ਗਈ ਅਤੇ ਇਸ ਦੀ ਲਿਸਟ ਬਣਾ ਕੇ ਚੰਡੀਗੜ੍ਹ ਨੂੰ ਭੇਜੀ ਗਈ ਹੈ ਤਾਂ ਕਿ ਸਟਾਫ ਪੂਰਾ ਹੋਵੇਗਾ ਤਾਂ ਹੀ ਸਿਹਤ ਸੇਵਾਵਾਂ ਨੂੰ ਬੇਹਤਰ ਬਣਾਇਆ ਜਾ ਸਕੇਗਾ। ਮੀਟਿੰਗ ਦੌਰਾਨ ਦਿਵਿਆਂਗ ਲੋਕਾਂ ਨੂੰ ਸਰਟੀਫਿਕੇਟ ਦੇਣ ਲਈ ਕੈਂਪ ਲਗਾਉਣ ਬਾਰ ਵੀ ਵਿਚਾਰ ਕੀਤਾ ਗਿਆ ।
ਇਸ ਮੀਟਿੰਗ ਵਿੱਚ ਡਾ. ਰਜਿੰਦਰ ਪਾਲ ਜ਼ਿਲ੍ਹਾ ਸਿਹਤ ਅਫਸਰ, ਡਾ. ਸਵਰਨਜੀਤ ਧਵਨ, ਜਿਲ੍ਹਾ ਟੀ. ਬੀ. ਅਫਸਰ , ਡਾ. ਵਿਸ਼ਾਲ ਵਰਮਾ , ਡਾ. ਸਤਿੰਦਰ ਪਵਾਰ ਜਿਲ੍ਹਾ ਡੈਂਟਲ ਅਫਸਰ, ਸੁਖਦੇਵ ਸਿੰਘ ਐਮ. ਈ. ਆਈ., ਸ੍ਰੀਮਤੀ ਗੁਰਿੰਦਰ ਕੌਰ ਐਮ. ਈ. ਆਈ. ਓ. , ਸੁਖਵਿੰਦਰ ਸਿੰਘ, ਬਲਜੀਤ ਕੌਰ, ਆਦਿ ਹਾਜ਼ਰ ਸਨ ।
Comments (0)
Facebook Comments (0)