ਸੰਨੀ ਲਿਓਨ ਨੇ ਪਾਇਆ ਨਵਾਂ ਪੁਆੜਾ, ਵਿਅਕਤੀ ਨੂੰ ਰੋਜ਼ਾਨਾ ਆਉਂਦੀਆਂ 100 ਤੋਂ ਜ਼ਿਆਦਾ ਫੋਨ ਕਾਲਾਂ

ਸੰਨੀ ਲਿਓਨ ਨੇ ਪਾਇਆ ਨਵਾਂ ਪੁਆੜਾ, ਵਿਅਕਤੀ ਨੂੰ ਰੋਜ਼ਾਨਾ ਆਉਂਦੀਆਂ 100 ਤੋਂ ਜ਼ਿਆਦਾ ਫੋਨ ਕਾਲਾਂ

ਬੀਤੇ ਹਫਤੇ ਸਿਨੇਮਾਘਰਾਂ 'ਚ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੇਨਨ ਦੀ ਫਿਲਮ 'ਅਰਜੁਨ ਪਟਿਆਲਾ' ਰਿਲੀਜ਼ ਹੋਈ ਹੈ,ਜਿਸ ਕਰਕੇ ਦਿੱਲੀ ਦੇ ਨੌਜਵਾਨ ਪੁਨੀਤ ਅਗਰਵਾਲ ਨੂੰ ਮੁਸ਼ਕਲਾਂ ਆ ਰਹੀਆਂ ਹਨ। ਜੀ ਹਾਂ, ਇਸ ਫਿਲਮ ਨੇ ਪੁਨੀਤ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੋਇਆ। ਦੱਸ ਦਈਏ ਕਿ 'ਅਰਜੁਨ ਪਟਿਆਲਾ' ਫਿਲਮ 'ਚ ਸੰਨੀ ਲਿਓਨ ਨੇ ਇਕ ਮੋਬਾਈਲ ਨੰਬਰ ਬੋਲਿਆ ਹੈ। ਇਸ ਤੋਂ ਬਾਅਦ ਇਸ ਨੰਬਰ 'ਤੇ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ, ਜੋ ਦਿੱਲੀ ਵਾਸੀ ਪੁਨੀਤ ਦਾ ਹੈ। ਇਸ ਫਿਲਮ 'ਚ ਨੰਬਰ ਬੋਲੇ ਜਾਣ ਤੋਂ ਬਾਅਦ ਪੁਨੀਤ ਨੂੰ ਦਿਨ 'ਚ 100 ਤੋਂ ਜ਼ਿਆਦਾ ਫੋਨ ਆ ਜਾਂਦੇ ਹਨ।

 

ਸ਼ਿਕਾਇਤ 'ਤੇ ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ 
ਇਸ ਦੀ ਸ਼ਿਕਾਇਤ ਪੁਨੀਤ ਨੇ ਪੁਲਸ ਸਟੇਸ਼ਨ 'ਚ ਵੀ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ''ਫਿਲਮ 'ਚ ਬੋਲਿਆ ਨੰਬਰ ਮੇਰਾ ਹੈ, ਜਿਸ ਕਰਕੇ ਹੁਣ ਮੈਨੂੰ ਫੋਨ ਕਰ ਲੋਕ ਸੰਨੀ ਨਾਲ ਗੱਲ ਕਰਨ ਨੂੰ ਕਹਿੰਦੇ ਹਨ। ਕਾਲਰ ਮੈਨੂੰ ਕਿਸੇ ਵੀ ਸਮੇਂ ਫੋਨ ਕਰਦੇ ਹਨ।''

 

ਕੋਰਟ ਜਾਣ ਦੀ ਤਿਆਰੀ 'ਚ ਹੈ ਨੌਜਵਾਨ 
ਦੱਸਣਯੋਗ ਹੈ ਕਿ ਪੁਨੀਤ ਨੇ ਇਸ ਸਬੰਧੀ ਸ਼ਿਕਾਇਤ 28 ਜੁਲਾਈ ਨੂੰ ਪੁਲਸ ਨੂੰ ਕੀਤੀ ਪਰ ਪੁਲਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਵੱਲੋਂ ਕਿਹਾ ਗਿਆ ਹੈ ਕਿ ਆਪਣਾ ਨੰਬਰ ਬਦਲ ਦੇਵੋ। ਉਸ ਨੇ ਕਿਹਾ ਕਿ ਇਹ ਮੁਮਕਿਨ ਨਹੀਂ ਕਿਉਂਕਿ ਮੈਂ ਪਿਛਲੇ 10-12 ਸਾਲ ਤੋਂ ਨੰਬਰ ਇਸਤੇਮਾਲ ਕਰ ਰਿਹਾ ਹਾਂ। ਇਸ ਤੋਂ ਬਾਅਦ ਪੁਨੀਤ ਦਾ ਕਹਿਣਾ ਹੈ ਕਿ ਉਹ ਕੋਰਟ 'ਚ ਇਸ ਦੀ ਸ਼ਿਕਾਇਤ ਕਰਨ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਮਦਦ ਹੋ ਸਕੇ।