
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਦੇ ਸਮਾਗਮ ਵਿਚ ਪਾਕਿਸਤਾਨ ਸਰਕਾਰ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੱਕ ਇਕ ਵਿਸ਼ੇਸ਼ ਸੁਰੰਗ ਰਸਤੇ ਦੀ ਉਸਾਰੀ ਕੀਤੀ ਜਾ ਰਹੀ
Thu 7 Feb, 2019 0
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਦੇ ਸਮਾਗਮ ਵਿਚ ਪਾਕਿਸਤਾਨ ਸਰਕਾਰ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੱਕ ਇਕ ਵਿਸ਼ੇਸ਼ ਸੁਰੰਗ ਰਸਤੇ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੰਗਤ ਲਈ ਸ਼੍ਰੀ ਨਨਕਾਣਾ ਸਾਹਿਬ ਵਿਚ ਕਈ ਸੁਵਿਧਾਵਾਂ ਦਿਤੀਆਂ ਜਾਣਗੀਆਂ। ਇਹ ਜਾਣਕਾਰੀ ਡਾ. ਦੀਪਕ ਮਨਮੋਹਨ ਸਿੰਘ ਨੇ ਦਿਤੀ ਹੈ। ਡਾ. ਦੀਪਕ ਮਨਮੋਹਨ ਸਿੰਘ 19 ਮੈਂਬਰੀ ਡੈਲੀਗੇਸ਼ਨ ਦੇ ਨਾਲ ਲਾਹੌਰ ਤੋਂ ਸੜਕ ਸਰਹੱਦ ਦੇ ਦੁਆਰਾ ਅਟਾਰੀ ਬੋਰਡਰ ਪਹੁੰਚੇ। ਇਹ ਡੈਲੀਗੇਸ਼ਨ ਲਾਹੌਰ ਵਿਚ 1 ਫਰਵਰੀ ਤੋਂ ਆਯੋਜਿਤ ਤਿੰਨ ਦਿਨਾਂ ਵਿਸ਼ਵ ਪੰਜਾਬੀ
Gurudwara Janam Asthan
ਅਮਨ ਕਾਂਨਫਰੰਸ ਵਿਚ ਹਿੱਸਾ ਲੈ ਕੇ ਮੰਗਲਵਾਰ ਨੂੰ ਮੁੜਿਆ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਡੈਲੀਗੇਸ਼ਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਤਾਂ ਉਥੇ ਉਨ੍ਹਾਂ ਦਾ ਸਵਾਗਤ ਉਥੋਂ ਦੇ ਡੀਸੀ ਰਾਜਾ ਮੰਸੂਰ ਅਹਿਮਦ ਨੇ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼੍ਰੀ ਬਾਬਾ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਨੂੰ ਦੇਖਦੇ ਹੋਏ ਸ਼੍ਰੀ ਨਨਕਾਣਾ ਸਾਹਿਬ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰੱਖੀ ਜਾਵੇਗੀ। ਉਥੇ ਸ਼੍ਰੀ ਬਾਬਾ ਨਾਨਕ ਦੇ ਨਾਂਅ ਉਤੇ ਯੂਨੀਵਰਸਿਟੀ ਦੀ ਸਥਾਪਨਾ ਕਰਨ ਲਈ 51 ਏਕੜ ਭੂਮੀ ਖਰੀਦ ਲਈ ਗਈ ਹੈ।
Comments (0)
Facebook Comments (0)