
ਬਾਦਲ ਨੂੰ ਮਾਰਨ ਲਈ ਰੈਲੀ 'ਚ ਪਿਸਤੌਲ ਲੈ ਕੇ ਆਉਣ ਵਾਲਾ ਕੌਣ?
Mon 17 Sep, 2018 0
ਫਰੀਦਕੋਟ : ਕੌਣ ਸੀ ਉਹ ਸਖਸ਼ ਜੋ ਫ਼ਰੀਦਕੋਟ ਰੈਲੀ ਵਿਚ ਬਾਦਲਾਂ ਨੂੰ ਮਾਰਨ ਲਈ ਪਿਸਤੌਲ ਲੈ ਕੇ ਆਇਆ ਸੀ। ਜਿਸ ਦਾ ਜ਼ਿਕਰ ਖ਼ੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਅਪਣੇ ਭਾਸ਼ਣ ਵਿਚ ਕੀਤਾ। ਜਦਕਿ ਕਿਸੇ ਹੋਰ ਬੁਲਾਰੇ ਨੇ ਇਸ ਤਰ੍ਹਾਂ ਦੀ ਕਿਸੇ ਗੱਲ ਦਾ ਕੋਈ ਜ਼ਿਕਰ ਤਕ ਨਹੀਂ ਕੀਤਾ।ਫਰੀਦਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀਆਂ ਨੂੰ ਜਮ ਕੇ ਰਗੜੇ ਲਗਾਏ ਪਰ ਇਸ ਦੌਰਾਨ ਉਨ੍ਹਾਂ ਨੇ ਇਕ ਦਾਅਵਾ ਕੀਤਾ, ਜਿਸ ਨੂੰ ਸੁਣ ਕੇ ਇਕ ਵਾਰ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ।
Akali Dal Fridkot Rally
ਦਰਅਸਲ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕੋਈ ਵਿਅਕਤੀ ਉਨ੍ਹਾਂ 'ਤੇ ਹਮਲਾ ਕਰਨ ਦੀ ਨੀਅਤ ਨਾਲ ਰੈਲੀ ਵਿਚ ਪਿਸਤੌਲ ਲੈ ਕੇ ਆਇਆ ਸੀ, ਜਿਸ ਨੂੰ ਪੁਲਿਸ ਨੇ ਫੜ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਅਪਣੇ ਆਪ ਨੂੰ ਚੌਕਸ ਕਹਾਉਣ ਵਾਲੇ ਮੀਡੀਆ ਕਰਮੀਆਂ ਨੂੰ ਵੀ ਇਸ ਗੱਲ ਦਾ ਪਤਾ ਬਾਦਲ ਸਾਬ੍ਹ ਤੋਂ ਹੀ ਪਤਾ ਚੱਲਿਆ। ਬਾਦਲ ਨੇ ਅਪਣੇ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕਿ ਕੋਈ ਵਿਅਕਤੀ ਸਾਨੂੰ ਮਾਰਨ ਲਈ ਰੈਲੀ ਵਿਚ ਪਿਸਤੌਲ ਲੈ ਕੇ ਆਇਆ ਸੀ, ਜਿਸ ਨੂੰ ਪੁਲਿਸ ਨੇ ਫੜ ਲਿਆ ਹੈ।
Parkash Singh Badal
ਇਸ ਦੇ ਨਾਲ ਹੀ ਉਨ੍ਹਾਂ ਇਹ ਆਖ ਦਿਤਾ ਕਿ ਜੇਕਰ ਉਨ੍ਹਾਂ ਨੂੰ ਪੰਥ ਅਤੇ ਕੌਮ ਲਈ ਅਪਣੀ ਅਤੇ ਸੁਖਬੀਰ ਬਾਦਲ ਦੀ ਸ਼ਹਾਦਤ ਵੀ ਦੇਣੀ ਪਏ ਤਾਂ ਉਹ ਤਿਆਰ ਹਨ। ਜੇਕਰ ਉਨ੍ਹਾਂ ਦੀ ਸ਼ਹਾਦਤ ਨਾਲ ਪੰਜਾਬ ਵਿਚ ਅਮਨ ਸ਼ਾਂਤੀ ਸਥਾਪਿਤ ਹੋ ਸਕਦੀ ਹੈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਖ਼ੈਰ, ਰੈਲੀ ਦੌਰਾਨ ਅਜਿਹਾ ਕੋਈ ਵਿਅਕਤੀ ਫੜੇ ਜਾਣ ਦਾ ਪਤਾ ਤਾਂ ਫਿਲਹਾਲ ਨਹੀਂ ਲੱਗ ਸਕਿਆ ਪਰ ਬਾਦਲ ਸਾਬ੍ਹ ਇਹ ਗੱਲ ਕਰਕੇ ਅਪਣਾ ਸਿਆਸੀ ਅਤੇ ਜ਼ਜਬਾਤੀ ਪੱਤਾ ਜ਼ਰੂਰ ਖੇਡ ਗਏ ਹਨ।
Comments (0)
Facebook Comments (0)