ਹਰ ਸਾਲ ਦੁਸਹਿਰੇ ਦੇ ਨਾਂਅ 'ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਹੈ , ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ :- ਰਾਵਣ ਸੈਨਾ ਪੰਜਾਬ

ਹਰ ਸਾਲ ਦੁਸਹਿਰੇ ਦੇ ਨਾਂਅ 'ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਹੈ , ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ :-  ਰਾਵਣ ਸੈਨਾ ਪੰਜਾਬ

ਫ਼ਿਰੋਜ਼ਪੁਰ  ਦੁਸਹਿਰੇ ਉੱਪਰ ਲੰਕਾਪਤੀ ਰਾਵਣ ਦਾ ਬੁੱਤ ਸਾੜਣ ਦੀ ਕਾਰਵਾਈ ਦਾ ਰਾਵਣ ਸੈਨਾ ਪੰਜਾਬ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਅਤੇ ਹੋਰ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਇਸ ਸਬੰਧੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਚਲੀ ਆ ਰਹੀ ਪ੍ਰੰਪਰਾ ਬੰਦ ਕੀਤੀ ਜਾਵੇ । ਇਸ ਸਬੰਧੀ ਦਰਜਨ ਦੇ ਕਰੀਬ ਸੰਸਥਾਵਾਂ ਤੇ ਅਧਾਰਿਤ ਵਫਦ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ । ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਸਨਿਮਰ ਬੇਨਤੀ ਹੈ ਕਿ ਹਰ ਸਾਲ ਦੁਸਹਿਰੇ ਦੇ ਨਾਂਅ 'ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਹੈ , ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ । ਕਿਉਂਕਿ ਮਹਾਤਮਾ ਲੰਕਾਪਤੀ ਰਾਵਣ ਸਾਡੇ ਮੂਲ ਨਿਵਾਸੀ ਰਾਜਾ ਹੋਏ ਹਨ ਤੇ ਉਨ੍ਹਾਂ ਪਾਖੰਡਵਾਦ ਵਿਰੁੱਧ ਸੰਘਰਸ਼ ਕਰਦਿਆਂ ਹਵਨ ਵਿੱਚ ਆਹੁਤੀ ਦੇ ਨਾਂਅ 'ਤੇ ਦਿੱਤੀਆਂ ਜਾਂਦੀਆਂ ਪਸ਼ੂਆਂ ਦੀਆਂ ਬਲੀਆਂ , ਅਨਾਜ ਦੀ ਬਰਬਾਦੀ ਰੂੜੀਵਾਦ ਵਿਰੁੱਧ ਸੰਘਰਸ਼ ਕੀਤਾ ਸੀ । ਕਿਹਾ ਗਿਆ ਹੈ ਕਿ ਕੁੱਝ ਮੰਨੂੰਵਾਦੀ ਲੋਕ ਦੁਸਿਹਰੇ ਦੇ ਨਾਂਅ 'ਤੇ ਸਾਡੇ ਮਹਾਂਪੁਰਸ਼ ਦਾ ਅਪਮਾਨ ਕਰ ਰਹੇ ਹਨ ।
ਇਸੇ ਤਰ੍ਹਾਂ ਮੰਨੂੰਵਾਦੀ ਲੋਕਾਂ ਦਾ ਕਹਿਣਾ ਹੈ ਕਿ ਮਹਾਤਮਾ ਰਾਵਣ ਨੂੰ ਸੀਤਾ ਹਰਨ ਕਰਕੇ ਸਾੜਿਆ ਜਾਂਦਾ ਹੈ , ਪਰ ਅਸੀਂ ਉਨ੍ਹਾਂ ਲੋਕਾਂ ਤੋਂ ਪੁਛਣਾ ਚਾਹੁੰਦੇ ਹਾਂ ਕਿ ਜਦੋਂ ਮਾਤਾ ਸੀਤਾ ਅਗਨੀ ਪ੍ਰੀਖਿਆ ਵਿੱਚ ਪਵਿੱਤਰ ਸਾਬਤ ਹੋਏ ਸਨ , ਫਿਰ ਮਹਾਤਮਾ ਰਾਵਣ ਦਾ ਪੁਤਲਾ ਸਾੜਿਆ ਜਾਣਾ ਕਿੰਨਾ ਕੁ ਵਾਜਿਬ ਹੈ । 
ਜੇਕਰ ਦੁਸਹਿਰੇ ਦਾ ਤਿਓਹਾਰ ਮਹਾਤਮਾ ਰਾਵਣ ਦੀ ਹਾਰ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤਾਂ ਫਿਰ ਰਾਮ ਵੀ ਲਵ - ਕੁਸ਼ ਤੋਂ ਹਾਰਿਆ ਸੀ । ਜੱਥੇਬੰਦੀਆਂ ਨੇ ਕਿਹਾ ਹੈ ਕਿ  ਚਾਹੀਦ ਹੈ ਕਿ ਸਮਾਜਿਕ ਤਨਾਅ ਪੈਦਾ ਨਾ ਕਰੀੲੇ । ਅੰਤ ਵਿੱਚ ਫਿਰ ਕਿਹਾ ਗਿਆ ਹੈ ਪੁਤਲੇ ਸਾੜਣ ਦੀ ਕਾਰਵਾਈ ਫੌਰੀ ਰੋਕੀ ਜਾਵੇ । 
ਆਗੂਆਂ ਵਿੱਚ  ਗੁਰਚਰਨ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ , ਮਨਮੀਤ ਸਿੰਘ ਪ੍ਰਧਾਨ ਸ਼ਹਿਰੀ ਯੂਥ ਵਿੰਗ , ਪ੍ਰਤਾਪ ਸਿੰਘ ਪ੍ਰਧਾਨ ਸ਼ਹਿਰੀ ,ਪ੍ਰੀਤਮ ਸਿੰਘ  ਸਦਰ , ਕੁਲਦੀਪ ਸਿੰਘ ਮਿਸ਼ਰੀ ਵਾਲਾ ਪ੍ਰਧਾਨ ਘੱਲ ਖੁੱਰਦ , ਕਰਤਾਰ ਸਿੰਘ  ਸਰਕਲ ਪ੍ਰਧਾਨ ਆਰਿਫ਼ ਕੇ , ਤੇਜਿੰਦਰ ਸਿੰਘ ਦਿਓਲ ਜਿਲ੍ਹਾ ਯੂਥ ਪ੍ਰਧਾਨ ,ਪ੍ਰਮਜੀਤ ਸਿੰਘ ਸਰਕਲ ਪ੍ਰਧਾਨ ਕੁੱਲਗੱੜੀ , ਜਤਿੰਦਰ ਸਿੰਘ , ਸੁੱਚਾ ਸਿੰਘ  , ਕਸ਼ਮੀਰ ਸਿੰਘ  , ਕਮਲਜੀਤ ਸਿੰਘ ਲਹਿਰੀ  , ਗੁਰਮੇਲ ਸਿੰਘ  ਸ਼ਕੂਰ , ਮਹਾਤਮਾ ਰਾਵਣ ਸੈਨਾ ਦੇ ਪੰਜਾਬ ਪ੍ਰਧਾਨ ( ਦਿਹਾਤੀ )  ਅਠਵਾਲ ਰਾਵਣ  , ਸੰਜੂ ਚੰਡਾਲ ਉੱਪ ਪ੍ਰਧਾਨ ਪੰਜਾਬ , ਸੋਨੂੰ  ਲੰਕੇਸ਼ ਜਿਲ੍ਹਾ ਪ੍ਰਧਾਨ , ਲਵ ਲੰਕੇਸ਼ , ਅੰਕੁਸ਼ ਸਭਰਵਾਲ , ਅਮਿਤ ਲਾਵਿੜ , ਕੁਲਦੀਪ ਸਿੰਘ , ਮਲਕੀਤ ਲਾਡੀ , ਵਿਕਰਮ ਦ੍ਰਾਵਿੜ , ਰਾਹੁਲ ਅਟਵਾਲ ਮੱਲਾਂ ਵਾਲਾ , ਦੀਪਕ ਕਾਲਾ , ਟੀਨੂੰ ਘਾਰੂ , ਲਾਜਰ ਅਟਵਾਲ , ਦੀਪਕ ਕਲਿਆਣ , ਰਵੀ ਖਾਂਡੀਆ , ਸਾਰਜ ਸਿੰਘ  , ਅਮਨਦੀਪ  , ਰਜਿੰਦਰ ਰਕਸ਼ਕ , ਕੁਲਦੀਪ ਸਿੰਘ ਸ਼ੇਰ ਖਾਂ , ਅਨੂਪ ਨਾਹਰ ਇਕਲਯ ਯੂਥ  , ਗੁਰਮੇਜ ਸਿੰਘ  , ਗੁਰਮੇਜ ਸਿੰਘ  , ਆਲ  ਇੰਡੀਆ ਵਾਲਮੀਕਿ ਯੂਥ ਫਰੰਟ ਤੋਂ ਨਰੇਸ਼ ਵੈਦ , ਵਿਕਾਸ ਵਿਰਾਟ , ਕਮਲ ਸੋਨੂੰ ਗਿਲ , ਰਾਵਣ ਸੈਨਾ ਤੋਂ  ਮਹਿੰਦਰ ਸਿੰਘ ,ਮੇਜਰ ਸਿੰਘ  , ਪ੍ਰਮਿੰਦਰ , ਡਾ. ਗੁਰਤਾਰ , ਪ੍ਰਗਟ ਸਿੰਘ ਤੋਂ ਇਲਾਵਾ ਹੋਰ ਵੀ ਅਹਿਮ ਅਾਗੂ ਮੌਜੂਦ ਸਨ ।