
ਟੱਪੇ,ਮਾਹੀਏ :- ਅਨੀਤਾ ਸਹਿਗਲ ਨੀਤਪੁਰੀ
Sun 2 Dec, 2018 0
(ਮਾਹੀਏ)
ਕੋਠੇ ਬੋਲੇ ਕਾਂ ਮਾਹੀਆ
ਇੰਨੀ ਸੋਹਣੀ ਧੁੱਪ ਚੜੀ ਏ
ਕੋਈ ਗੀਤ ਹੀ ਸੁਣਾ ਮਾਹੀਆ।
#
ਬੜੇ ਰੁੱਝੇ ਜਿਹੇ ਰਹਿੰਦੇ ਓ
ਗੱਲ ਦਿਲ ਦੀ ਸੁਣਾ ਮਹੀਆ
ਕਾਹਤੋਂ ਚੁੱਪ-ਚੁੱਪ ਬਹਿੰਦੇ ਓ।
#
ਚੱਲ ਕੰਮ-ਕਾਰ ਛੱਡ ਮਾਹੀਆ
ਇਹ ਤਾਂ ਕਦੇ ਮੁੱਕਣੇ ਈ ਨੀ
ਸਮਾਂ ਆਪੇ ਲਈ ਵੀ ਕੱਢ ਮਾਹੀਆ
(ਟੱਪੇ)
ਮਹਿਫ਼ਲ ਪੰਛੀਆਂ ਨੇ ਲਾਈ ਹੋਈ ਆ
ਬੰਦੇ ਕੋਲ ਵਕਤ ਹੀ ਨਹੀਂ
ਐਵੇਂ ਸੁਰਤੀ ਗਵਾਈ ਹੋਈ ਆ।
#
ਰੰਗ ਕੁਦਰਤ ਦੇ ਬਥੇਰੇ ਨੇ
ਦੇਖਣੇ ਨੂੰ ਅੱਖ ਚਾਹੀਦੀ
ਫੈਲੇ ਚਾਰ ਚੁਫੇਰੇ ਨੇ।
#
ਇੱਕ ਤਾਂ ਬੇਰੁਜ਼ਗਾਰੀ ਏ
ਦੂਜਾ ਨਸ਼ੇ ਨੇ ਨੌਜਵਾਨ ਖਾ ਲਏ
ਤੀਜਾ ਚੜੀ ਪਿਆਰ ਦੀ ਖੁਮਾਰੀ ਏ।
#
ਕਹਿੰਦੇ ਕਲਯੁੱਗ ਆ ਗਿਆ ਏ
ਕਿੱਥੋਂ ਤੱਕ ਬਚ ਲਈਏ
ਵੈਣ ਵਿਹੜਿਆਂ 'ਚ ਪਾ ਗਿਆ ਏ।
#
ਫਿਰਦੇ ਬਦਲ ਕੇ ਭੇਸਾਂ ਨੂੰ
ਸਰਕਾਰ ਹੁਣ ਕੱਖ ਨਾ ਕਰੇ
ਜਵਾਨੀ ਤੁਰ ਪਈ ਵਿਦੇਸ਼ਾਂ ਨੂੰ।
#
ਕੈਸਾ ਕਹਿਰ ਜਿਹਾ ਛਾ ਗਿਆ ਏ
'ਨੀਤਪੁਰੀ'ਤੂੰ ਵੀ ਬੱਚ ਨਾ ਸਕੀ
ਢਾਹ ਤੈਨੂੰ ਵੀ ਤਾਂ ਲਾ ਗਿਆ ਏ।
#
ਕਹਿੰਦੇ ਮਾਧਿਅਮ ਪੰਜਾਬੀ ਏ
ਮਾਣ ਨਾਲ਼ ਬੋਲੀ ਬੋਲੀਏ
ਤਾਹੀਓਂ ਟੌਹਰ ਨਵਾਬੀ ਏ।
#
ਥੋੜੀ ਜਿਹੀ ਵਕਤ ਨੇ ਮਾਰੀ ਏ
'ਅਨੀਤਾ 'ਤਾਂ ਵੱਟ ਕੱਢ ਦਵੇ
ਐਸੀ ਚੜੀ ਖੁਮਾਰੀ ਏ।
#
ਗੱਲ ਦਿਲ 'ਚ ਬਠਾਈਏ ਜੀ
ਭਾਸ਼ਵਾਂ ਭਾਵੇਂ ਲੱਖ ਸਿੱਖ ਲਓ
ਨਾ ਪੰਜਾਬੀ ਨੂੰ ਭੁਲਾਈਏ ਜੀ।
#
(ਅਨੀਤਾ ਸਹਿਗਲ ਨੀਤਪੁਰੀ)
Comments (0)
Facebook Comments (0)