ਕੋਹਲੀ ਨੇ ਆਪਣੀ ਦਾੜੀ ਦਾ ਇੰਸ਼ੋਰੈਂਸ ਕਰਾ ਲਿਆ ਹੈ
Fri 8 Jun, 2018 0ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤਿੰਨਾਂ ਹੀ ਫਾਰਮੈਟਾਂ 'ਚ ਲਗਭਗ 50 ਦੀ ਔਸਤ ਨਾਲ ਬੱਲੇਬਾਜ਼ੀ ਕਰ ਰਹੇ ਹਨ। ਸ਼ਾਨਦਾਰ ਫਾਰਮ 'ਚ ਚੱਲ ਰਹੇ ਵਿਰਾਟ ਇਨ੍ਹਾਂ ਦਿਨ੍ਹਾਂ ਚ ਗਰਦਨ ਦੀ ਦਰਦ ਨਾਲ ਝੂਜ ਰਹੇ ਹਨ, ਪਰ ਉਨ੍ਹਾਂ ਨੇ ਜਲਦ ਹੀ ਮੈਦਾਨ 'ਚ ਵਾਪਸੀ ਦਾ ਭਰੋਸਾ ਜਤਾਇਆ ਹੈ। ਵਿਰਾਟ ਕੋਹਲੀ ਵਨਡੇਅ ਕ੍ਰਿਕਟ 'ਚ 35 ਸੈਂਕੜੇ ਜੜ ਚੁੱਕੇ ਹਨ। ਉਥੇ ਟੈਸਟ 'ਚ ਉਨ੍ਹਾਂ ਦੇ ਨਾਮ 21 ਸੈਂਕੜਾ ਹੈ। ਭਾਰਤੀ ਟੀਮ ਨੂੰ ਅਗਲੇ ਮਹੀਨੇ 3 ਜੁਲਾਈ ਤੋਂ ਇਗਲੈਂਡ ਦਾ ਦੌਰਾ ਕਰਨਾ ਹੈ ਅਤੇ ਫੈਨਜ਼ ਚਾਹੁੰਣਗੇ ਕਿ ਵਿਰਾਟ ਕੋਹਲੀ ਇਸ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿਟ ਹੋ ਜਾਣ। ਪ੍ਰੋਫੈਸ਼ਨਲ ਕਰੀਅਰ ਦੇ ਨਾਲ-ਨਾਲ ਵਿਰਾਟ ਆਪਣੀ ਪਰਸਨਲ ਲਾਈਫ 'ਤੇ ਵੀ ਖਾਸਾ ਧਿਆਨ ਦਿੰਦੇ ਹਨ। ਉਹ ਰੋਜ ਵਰਕ ਆਊਟ ਕਰਦੇ ਹਨ ਅਤੇ ਜਿਮ 'ਚ ਜਾ ਕੇ ਪਸੀਨਾ ਵਹਾਉਂਦੇ ਹਨ। ਕੋਹਲੀ ਆਪਣੀ ਲੁੱਕ ਦਾ ਖਾਸ ਧਿਆਨ ਰੱਖਦੇ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਦਾੜੀ ਰੱਖ ਰਹੇ ਹਨ। ਭਾਰਤੀ ਕ੍ਰਿਕਟ ਫੈਨਜ਼ ਖਾਸ ਤੌਰ 'ਤੇ ਯੁਵਾ ਫੈਨਜ਼ ਕੋਹਲੀ ਦੀ ਤਰ੍ਹਾਂ ਹੀ ਦਾੜੀ ਰੱਖਣਾ ਪਸੰਦ ਕਰ ਰਹੇ ਹਨ। ਇਥੇ ਤੱਕ ਕੀ ਭਾਰਤੀ ਟੀਮ ਦੇ ਕੁਝ ਖਿਡਾਰੀਆਂ ਨੇ ਵੀ ਆਪਣੀ ਦਾੜੀ ਦਾ ਲੁੱਕ ਕੋਹਲੀ ਦੀ ਤਰ੍ਹਾਂ ਕਰ ਲਿਆ ਸੀ।
ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕੁਝ ਲੋਕ ਕੋਹਲੀ ਦੇ ਨਾਲ ਨਜ਼ਰ ਆ ਰਿਹੇ ਹਨ। ਉਹ ਕੋਹਲੀ ਦੀ ਦਾੜੀ ਦੇ ਇਕ ਬਾਲ ਨੂੰ ਕੱਟ ਕੇ ਆਪਣੇ ਨਾਲ ਲੈ ਜਾਂਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਹਲੀ ਨੇ ਆਪਣੀ ਦਾੜੀ ਦਾ ਇੰਸ਼ੋਰੈਂਸ ਕਰਾ ਲਿਆ ਹੈ। ਹਾਲਾਂਕਿ ਇਸ ਖਬਰ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਉਹ ਵਿਰਾਟ ਕੋਹਲੀ ਦੇ ਸਾਥੀ ਖਿਡਾਰੀ ਕੇ.ਐੱਲ.ਰਾਹੁਲ ਨੇ ਵੀ ਕੋਹਲੀ ਦੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਕੇ.ਐੱਲ. ਰਾਹੁਲ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ,' ਮੈਨੂੰ ਲੱਗਦਾ ਹੈ ਕੀ ਕੋਹਲੀ ਆਪਣੀ ਦਾੜੀ ਦਾ ਇੰਸ਼ੋਰੈਂਸ ਕਰ ਲਿਆ ਹੈ। ਇਸ ਵੀਡੀਓ ਦੇ ਲੀਕ ਫੁਟੇਜ 'ਚ ਵਿਰਾਟ ਕੋਹਲੀ ਵਾਲ ਦੇਣ ਬਾਅਦ ਇਕ ਕਾਨਟ੍ਰੈਂਕ ਪੇਪਰ 'ਤੇ ਸਾਈਨ ਕਰਦੇ ਦਿਖਾਈ ਦਿੰਦੇ ਹਨ। ਇਸਦੇ ਬਾਅਦ ਉਨ੍ਹਾਂ ਦੀ ਦਾੜੀ ਦੀ ਹਰ ਸਾਈਡ ਤੋਂ ਕੁਝ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਤਾਂ ਕੀ ਵਿਰਾਟ ਕੋਹਲੀ ਨੇ ਦਾੜੀ ਦਾ ਇੰਸ਼ੋਰੈਂਸ ਕਰਾ ਲਿਆ? ਇਸ ਸਵਾਲ ਦਾ ਜਵਾਬ ਤਾਂ ਖੁਦ ਵਿਰਾਟ ਕੋਹਲੀ ਹੀ ਦੇ ਸਕਦੇ ਹਨ। ਵਿਰਾਟ ਦੇ ਫੈਨਜ਼ ਵੀ ਇਸ ਗੱਲ ਦੀ ਸਚਾਈ ਜਾਣਨ ਲਈ ਬੇਤਾਬ ਹਨ
Comments (0)
Facebook Comments (0)