
ਚੱਕੀ ਤੇ ਚੱਕੀ ਵਾਲੀ-------ਸੁਖਦੀਪ
Sat 22 Dec, 2018 0
ਚੱਕੀ ਤੇ ਚੱਕੀ ਵਾਲੀ-------ਸੁਖਦੀਪ
ਚੱਕੀ ਤੇ ਚੱਕੀ ਵਾਲੀ
ਵੇਖੀ ਮੈਂ ਵਿਚ ਤਸਵੀਰ ਦੇ
ੲਿਕ ਚੱਕੀ ਤੇ ਚੱਕੀ ਵਾਲੀ
ਘੱਗਰਾ ਸੀ ਸੂਪ ਦਾ
ਸਿਰ ਤੇ ਲਾਲ ਫੁਲਕਾਰੀ
ਵੇਖੀ ਮੈਂ ਵਿਚ ਤਸਵੀਰ ਦੇ
.....
ਕਿਸੇ ਘਰ ਦੀ ੲੇਹ ਸੁਅਾਣੀ
ਕਿਸੇ ਅੰਮਾ ਦੀ ਧੀ ਧਿਅਾਣੀ
ਧਰਮੀ ਬਾਬਲ ਦੀ ਲਾਡੋ ਰਾਣੀ
ਬੈਠੀ ਸਾਂਭੇ ਅੱਜ ਕਬੀਲਦਾਰੀ
ਵੇਖੀ ਮੈਂ ਤਸਵੀਰ.......
ਹੱਥਾਂ ਤੇ ਸੂਹੀ ਮਹਿੰਦੀ
ਮੁੱਖੋ ਕੁਝ ਨਾ ਕਹਿੰਦੀ
ਗਲੇ ਪਾੳੁਂਦੀ ਰਹਿੰਦੀ
ਕਰਦੀ ਨਾ ਕਦੇ ਕਹਾਲੀ
ਵੇਖੀ ਮੈਂ ਤਸਵੀਰ...
ਬਸ ਤਸਵੀਰਾਂ ਚ ਰਹਿ ਗੲੀ
ਚੱਕੀ ਵੀ ਖੁੰਝੇ ਲਗ ਬਹਿ ਗੲੀ
ਪੰਜਾਬਿਅਤ ਦੀ ਨੀਂਹ ਢਹਿ ਗੲੀ
ਗਰਮ ਹਵਾ ਚੱਲੀ ਬਹਾਲੀ
ਵੇਖੀ ਮੈਂ ਤਸਵੀਰ ...
ਸੁਖਦੀਪ
Comments (0)
Facebook Comments (0)