ਤੁਹਾਡੇ ਵਰਗੀ ਕੁੜੀ ਨੂੰ ਟੱਚ ਕਰਕੇ ਮੈਨੂੰ ਮਿਲੇਗਾ ਹੀ ਕੀ? ਮੈਂ ਤਾਂ ਤੁਹਾਨੂੰ ਭੈਣ ਕਿਹਾ ਸੀ।''

 ਤੁਹਾਡੇ ਵਰਗੀ ਕੁੜੀ ਨੂੰ ਟੱਚ ਕਰਕੇ ਮੈਨੂੰ ਮਿਲੇਗਾ ਹੀ ਕੀ? ਮੈਂ ਤਾਂ ਤੁਹਾਨੂੰ ਭੈਣ ਕਿਹਾ ਸੀ।''

ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਇਸ ਹਫਤੇ ਲੜਾਈ ਦੇ ਅਖਾੜੇ 'ਚ ਬਦਲਦਾ ਨਜ਼ਰ ਆ ਰਿਹਾ ਹੈ। ਆਸੀਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ 'ਚ ਲੜਾਈ ਹੋਈ।ਦਰਅਸਲ, ਆਸੀਮ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਤੋਂ ਬਾਅਦ ਪਾਰਸ ਛਾਬੜਾ ਨੇ ਇਸ ਦਾ ਜ਼ਿੰਮੇਦਾਰ ਸ਼ੇਫਾਲੀ ਜਰੀਵਾਲਾ ਤੇ ਹਿਮਾਂਸ਼ੀ ਖੁਰਾਨਾ ਨੂੰ ਦੱਸਿਆ। ਪਾਰਸ, ਸ਼ੇਫਾਲੀ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਕਰਦਾ ਹੈ, ਉਦੋਂ ਅਚਾਨਕ ਹਿਮਾਂਸ਼ੀ ਵਿਚਕਾਰ ਆ ਜਾਂਦੀ ਹੈ। ਇਸੇ ਦੌਰਾਨ ਪਾਰਸ, ਹਿਮਾਂਸ਼ੀ ਦੇ ਮੋਢੇ 'ਤੇ ਹੱਥ ਲਾ ਕੇ ਉਸ ਨੂੰ ਸਾਈਡ ਨੂੰ ਕਰਦਾ ਹੈ।

ਪਾਰਸ ਨੇ ਹਿਮਾਂਸ਼ੀ ਦੀ ਬਾਡੀ 'ਤੇ ਕੀਤਾ ਇਹ ਕੁਮੈਂਟ
ਪਾਰਸ ਦੀ ਇਸ ਹਰਕਤ 'ਤੇ ਹਿਮਾਂਸ਼ੀ ਕਾਫੀ ਨਾਰਾਜ਼ ਹੋ ਜਾਂਦੀ ਹੈ ਤੇ ਉਹ ਵਾਪਸ ਪਾਰਸ ਨੂੰ ਕਹਿੰਦੀ ਹੈ ਕਿ ਉਹ ਅੱਗੇ ਤੋਂ ਮੈਨੂੰ ਟੱਚ (ਹੱਥ ਨਾ ਲਵੇ) ਕਰਨ ਦੀ ਕੋਸ਼ਿਸ਼ ਨਾ ਕਰੇ। ਹਿਮਾਂਸ਼ੀ ਦੀ ਇਸ ਗੱਲ 'ਤੇ ਪਾਰਸ ਵੀ ਗੁੱਸੇ 'ਚ ਹਿਮਾਂਸ਼ੀ ਦੀ ਬਾਡੀ 'ਤੇ ਕੁਮੈਂਟ ਕਰ ਦਿੰਦਾ ਹੈ। ਪਾਰਸ ਕਹਿੰਦਾ ਹੈ, ''ਮੈਨੂੰ ਤੁਹਾਨੂੰ ਟੱਚ ਕਰਨ ਦਾ ਕੋਈ ਸ਼ੌਂਕ ਨਹੀਂ ਹੈ। ਤੁਹਾਡੇ ਕੋਲ ਅਜਿਹੀ ਫਿੱਗਰ ਨਹੀਂ ਹੈ, ਜਿਸ ਨੂੰ ਮੈਂ ਕਦੇ ਵੀ ਟੱਚ ਕਰਨਾ ਚਾਵਾਂਗਾ। ਤੁਹਾਡੇ ਵਰਗੀ ਕੁੜੀ ਨੂੰ ਟੱਚ ਕਰਕੇ ਮੈਨੂੰ ਮਿਲੇਗਾ ਹੀ ਕੀ? ਤੁਸੀਂ ਮੇਰੇ ਟਾਈਪ ਦੇ ਨਹੀਂ ਹੋ। ਮੈਂ ਤਾਂ ਤੁਹਾਨੂੰ ਭੈਣ ਕਿਹਾ ਸੀ।'' ਪਾਰਸ ਦੀ ਅਜਿਹੀ ਟਿੱਪਣੀ ਸੁਣ ਕੇ ਹਿਮਾਂਸ਼ੀ ਨੂੰ ਕਾਫੀ ਗੁੱਸਾ ਆ ਜਾਂਦਾ ਹੈ। ਹਿਮਾਂਸ਼ੀ ਨੇ ਗੁੱਸੇ 'ਚ ਪਾਰਸ ਨੂੰ ਕਹਿੰਦੀ ਹੈ, ''ਜੇਕਰ ਤੂੰ ਆਖਿਰੀ ਲੜਕਾ ਵੀ ਹੋਵੇਗਾ, ਤਾਂ ਵੀ ਕੋਈ ਕੁੜੀ ਤੈਨੂੰ ਨਹੀਂ ਚੁਣੇਗੀ।''