
ਸਾਂਝ ਕੇਂਦਰ ਥਾਣਾ ਸਰਹਾਲੀ ਵੱਲੋਂ ਬੱਚਿਆਂ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਸਕਿਓਰਟੀ ਸੰਬਧੀ ਜਾਗਰੂਕ ਕੀਤਾ।
Sat 7 Sep, 2024 0
ਚੋਹਲਾ ਸਾਹਿਬ 7 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਸੀ। ਇਸ ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਇਹ ਕਾਲਜ ਵਿਿਦਆਂ ਦਾ ਚਾਨਣ ਫੈਲਾਉਣ ਦੇ ਨਾਲ ਨਾਲ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਇਲਾਕੇ ਦੀ ਇਸ ਸਿਰਮੌਰ ਸੰਸਥਾ ਦਾ ਉਦੇਸ਼ ਨਾ ਕੇਵਲ ਉਚ ਪੱਧਰ ਦੀ ਸਿੱਖਿਆ ਮੁਹਈਆ ਕਰਵਾਉਣਾ ਹੈ ਸਗੋਂ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਉਚੇਚੇ ਤੌਰ ਤੇ ਧਿਆਨ ਦੇਣਾ ਹੈ। ਇਸੇ ਲੜੀ ਦੇ ਤਹਿਤ ਸਾਂਝ ਕੇਂਦਰ ਥਾਣਾ ਸਰਹਾਲੀ ਵੱਲੋ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲੀਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਅਤੇ ਐਸ ਐਸ ਪੀ ਗੋਰਵ ਤੂਰਾ ਅਤੇ ਡੀ ਸੀ ਪੀ ਓ ਸਾਹਿਬ ਤਰਨ ਤਾਰਨ ਦੀਆਂ ਹਦਾਇਤਾਂ ਅਨੁਸਾਰ ਸਾਂਝ ਕੇਂਦਰ, ਥਾਣਾ ਸਰਹਾਲੀ ਦੇ ਸਟਾਫ ਵੱਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਸਰਹਾਲੀ ਗੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਅਤੇ ਪ੍ਰੋ ਬਲਵਿੰਦਰ ਸਿੰਘ ਦੇ ਸਹਿਯੋਗ ਸਦਕਾ ਕਾਲਜ ਦੇ ਵਿਿਦਆਰਥੀਆਂ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਸਕਿਓਰਟੀ ਸਬੰਧੀ ਜਾਣਕਾਰੀ ਦੇਣ ਅਤੇ ਭਾਰਤ ਐਪ ਬਾਰੇ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਗੁਰਜਿੰਦਰ ਸਿੰਘ ਸੰਧੂ, ਸਾਂਝ ਕੇਂਦਰ ਥਾਣਾ ਸਰਹਾਲੀ ਵੱਲੋਂ ਬੱਚਿਆਂ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਸਕਿਓਰਟੀ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਅੱਜਕਲ੍ਹ ਹੋਣ ਵਾਲੇ ਆਨਲਾਈਨ ਫਰਾਡ ਨੂੰ ਰੋਕਣ ਅਤੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਇਹੋ ਜਿਹੇ ਕਰਾਈਮ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਵਿਿਦਆਰਥੀ ਇਹੋ ਜਿਹੇ ਕਰਾਈਮ ਦਾ ਹਿੱਸਾ ਬਣਨ ਤੋਂ ਬਚ ਸਕਣ। ਸੈਮੀਨਾਰ ਤੇ ਅੰਤ ਵਿੱਚ ਵਿਿਦਆਰਥੀਆਂ ਦੇ ਇਸ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਭਵਿੱਖ ਵਿੱਚ ਵੀ ਸਾਂਝ ਕੇਂਦਰ ਥਾਣਾ ਸਰਹਾਲੀ ਵੱਲੋਂ ਇਸ ਸੰਬੰਧੀ ਉੱਚ ਅਫਸਰਾਂਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
Comments (0)
Facebook Comments (0)