ਸੰਮਤ ਨਾਨਕਸ਼ਾਹੀ 556 ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਵਿਚ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਸੰਮਤ ਨਾਨਕਸ਼ਾਹੀ 556 ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਵਿਚ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।

ਚੋਹਲਾ ਸਾਹਿਬ, 14 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਹਨੀਂ ਦਿਨੀਂ ਛੱਤੀਸਗੜ੍ਹ ਗੁਰਮਤਿ ਪ੍ਰਚਾਰ ਫੇਰੀ ੋਤੇ ਹਨ।  ਸੰਮਤ ਨਾਨਕਸ਼ਾਹੀ 556 ਦੀ ਆਰੰਭਤਾ ਮੌਕੇ  ਅੱਜ ਰਾਏਪੁਰ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ, ਵੀਰਸਾਵਰਕਰ ਨਗਰ, ਹੀਰਾਪੁਰ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਿਆ, ਜਿਸ ਵਿਚ ਭਾਈ ਗੁਰਬੀਰ ਸਿੰਘ ਜੀ ( ਹਜੂਰੀ ਰਾਗੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ) ਨੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾਵਾਚਕ ਗਿਆਨੀ ਨਿਸ਼ਾਨ ਸਿੰਘ ( ਹੈਡ ਗ੍ਰੰਥੀ, ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ)ਨੇ ਗੁਰਮਤਿ ਕਥਾ ਵਿਚਾਰ ਨਾਲ ਸੰਗਤ ਨੂੰ ਨਿਹਾਲ ਕੀਤਾ।  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ੋਤੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਵਿਚ ਹਾਜ਼ਰੀ ਭਰੀ। ਭਰੇ ਦੀਵਾਨ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ  ਸਾਲ 2023 ਦੇ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਕੀਤੀਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਬੋਲਦਿਆਂ ਭਾਈ ਬਲਕਾਰ ਸਿੰਘ ਜੀ ਨੇ ਆਖਿਆ,ੌ ਜਦੋਂ ਜੁਲਾਈ 2023 ਵਿਚ ਪੰਜਾਬ ਦੇ ਕਈ ਜਿਲ੍ਹੇ ਪਾਣੀ ਦੀ ਮਾਰ ਹੇਠ ਸਨ, ਉਦੋਂ ਸੰਤ ਬਾਬਾ ਸੁੱਖਾ ਸਿੰਘ  ਤੁਰੰਤ ਦਰਿਆਵਾਂ ਦੇ ਟੁੱਟੇ ਬੰਨ੍ਹਾਂ ਤੇ ਸੇਵਾ ਆਰੰਭ ਕਰਵਾਈ ਅਤੇ  24 ਘੰਟੇ ਸੇਵਾ ਦੀ ਘਾਲ ਕਮਾਈ ਕਰਦੇ ਰਹੇ। ਮਹਾਂਪੁਰਖਾਂ ਦੀ ਪ੍ਰੇਰਨਾ ਤੇ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਦਿਨ-ਰਾਤ ਦੀ ਅਣਥੱਕ ਮਿਹਨਤ ਤੇ ਘਾਲਣਾ ਦੇ ਸਾਹਮਣੇ ਦਰਿਆਵਾਂ ਦਾ ਜੋਸ਼ ਮੱਠਾ ਪੈ ਗਿਆ।  ਇਹ ਸੇਵਾ ਕਿੰਨੀ ਕਠਿਨ ਤਪੱਸਿਆ ਸੀ, ਇਸ ਦਾ ਅੰਦਾਜ਼ਾ ਉਹੀ ਲਗਾ ਸਕਦਾ ਹੈ, ਜਿਸ ਨੇ ਉਥੇ ਹਾਜ਼ਰ ਹੋ ਕੇ ਕੜਕਦੀ ਧੁੱਪ ਵਿਚ ਬੋਰੇ ਢੋਹੇ, ਕਹੀ ਚਲਾਈ, ਲੋਹੇ ਦੀਆਂ ਤਾਰਾਂ ਦੇ ਕੈਰੇਟ ਜੋੜੇ ਜਾਂ ਪਾਣੀ ਵਿਚ ਉਤਰ ਕੇ ਡੂੰਘਾਈਆਂ ਨੂੰ ਨਾਪਿਆ। ਸੰਤ ਬਾਬਾ ਸੁੱਖਾ ਸਿੰਘ ਨੇ  ਟੁੱਟੇ ਬੰਨ੍ਹਾਂ ਦੇ ਵੱਡੇ-ਵੱਡੇ ਪਾੜ ਪੂਰੇ ਤੇ ਬਿਪਤਾ ਤੇ ਫਸੇ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ।ਦੀਵਾਨ ਵਿਚ ਸੈਕਟਰੀ ਸਰਵਣ ਸਿੰਘ ਜੀ ਨੇ ਆਖਿਆ,ੌ ਇਸ ਮਹਾਨ ਸੇਵਾ ਬਦਲੇ ਅਸੀਂ ਗੁਰਦੁਆਰਾ ਕਮੇਟੀ ਵਲੋਂ ਆਪ ਜੀ ਨੂੰ ਸਨਮਾਨਤ ਕਰਨ ਦੀ ਖੁਸ਼ੀ ਲੈ ਰਹੇ ਹਾਂ।ਰਾਏਪੁਰ ਦੀ ਸਮੂਹ ਸੰਗਤ ਆਪ ਜੀ ਨੂੰੋਜੀ ਆਇਆਂੋ ਆਖਦੇ ਹਾਂ। ਸੰਗਤਾਂ ਦੇ ਵੱਡੇ ਇਕੱਠ ਵਿਚ ਸੈਕਟਰੀ ਸੁਰਜੀਤ ਸਿੰਘ, ਸਰਵਨ ਸਿੰਘ, ਬਲਕਾਰ ਸਿੰਘ, ਨਿਸ਼ਾਨ ਸਿੰਘ, ਬਾਬਾ ਸਾਹਿਬ ਸਿੰਘ ਨਿਹੰਗ ਸਿੰਘ( ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ, ਕੁਮ੍ਹਾਰੀ ਵਾਲੇ), ਮਨਜਿੰਦਰ ਸਿੰਘ ਚਾਹਲ, ਕੁਲਵੰਤ ਸਿੰਘ, ਬਹਾਲ ਸਿੰਘ। ਸਕੱਤਰ ਸਿੰਘ,ਅਮਰੀਕ ਸਿੰਘ,ਬਲਬੀਰ ਸਿੰਘ, ਗਿਆਨੀ ਸੁਖਜਿੰਦਰ ਸਿੰਘ ਜੀ (ਸੈਕਟਰੀ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਰਾਏਪੁਰ ), ਸੁਖਦੇਵ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।