
16 ਅਪ੍ਰੈਲ ਤੋਂ 31 ਮਈ 2019 ਤੱਕ ਚਲਾਈ ਜਾਵੇਗੀ ਸਪੈਸ਼ਲ ਤੰਬਾਕੂ ਰੋਕੂ ਜਾਗਰੂਕਤਾ ਮੁਹਿੰਮ-ਸਿਵਲ ਸਰਜਨ
Tue 16 Apr, 2019 0
ਤਰਨ ਤਾਰਨ, 16 ਅਪ੍ਰੈਲ 2019 :
ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 16 ਅਪ੍ਰੈਲ ਤੋਂ 31 ਮਈ 2019 ਤੱਕ ਚਲਾਈ ਜਾ ਰਹੀ ਸਪੈਸ਼ਲ ਤੰਬਾਕੂ ਰੋਕੂ ਜਾਗਰੂਕਤਾ ਮੁਹਿੰਮ ਦੀ ਸ਼ੁ਼ੁਰੂਆਤ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਉੁਹਨਾਂ ਦੱਸਿਆ ਕਿ ਤੰਬਾਕੂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਸ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਨੂੰ ਵਿਸ਼ੇਸ ਕੈਂਪਾਂ ਰਾਹੀਂ ਲੋੜੀਂਦੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸਿਹਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਪ੍ਰਣ ਲਿਆ ਗਿਆ ਹਾਂ ਕਿ ਮੈ ਕਿਸੇ ਵੀ ਤਰ੍ਹਾ ਦੇ ਤੰਬਾਕੂ ਪਦਾਰਥ ਦੀ ਵਰਤੋ ਨਹੀ ਕਰਾਗਾਂ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਦੱਸਦੇ ਹੋਏ ਆਪਣੇ ਪਰਿਵਾਰ, ਮਿੱਤਰ ਅਤੇ ਆਲੇ ਦੁਆਲੇ ਦੇ ਲੋਕਾ ਨੂੰ ਵੀ ਤੰਬਾਕੂ ਨਾ ਖਾਣ ਲਈ ਪ੍ਰੇਰਿਤ ਕਰਾਗਾਂ। ਇਸ ਸਮੇਂ ਡਾ. ਜਤਿੰਦਰਪਾਲ ਜਿਲ੍ਹਾ ਸਿਹਤ ਅਫਸਰ ਤਰਨ ਤਾਰਨ , ਸਮੂਹ ਐਸ. ਐਮ. ਓਜ਼ ਅਤੇ ਸ੍ਰੀ ਸੁਖਦੇਵ ਸਿੰਘ ਰੰਧਾਵਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਤੋਂ ਇਲਾਵਾ ਸਮਾਜ ਸੇਵਕ ਡਾ. ਸੁਖਦੇਵ ਸਿੰਘ ਲੋਹੁਕਾ, ਸ੍ਰੀ ਸੁਖਵੰਤ ਸਿੰਘ, ਸ੍ਰੀ ਨਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਤੰਬਾਕੂ ਰੋਕੂ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਲਈ ਵਾਅਦਾ ਕੀਤਾ।
Comments (0)
Facebook Comments (0)