
ਚੀਨ ਵਿਚ ਨਵੇਂ ਸਾਲ ਦੇ ਜਸ਼ਨ ਵਿਚ ਪ੍ਰਦੂਸ਼ਣ ਅਤੇ ਅੱਗ ਲੱਗਣ ਦੇ ਹਾਦਸਿਆਂ ਦੀ ਰੋਕਥਾਮ ਲਈ ਇਕ ਨਵਾਂ ਨਿਯਮ ਲਾਗੂ ਕੀਤਾ ਗਿਆ
Tue 15 Jan, 2019 0
ਬੀਜਿੰਗ : ਚੀਨ ਵਿਚ ਨਵੇਂ ਸਾਲ ਦੇ ਜਸ਼ਨ ਵਿਚ ਪ੍ਰਦੂਸ਼ਣ ਅਤੇ ਅੱਗ ਲੱਗਣ ਦੇ ਹਾਦਸਿਆਂ ਦੀ ਰੋਕਥਾਮ ਲਈ ਇਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਇਸ ਨਿਯਮ ਮੁਤਾਬਕ ਰਾਜਧਾਨੀ ਬੀਜਿੰਗ ਵਿਚ ਆਉਣ ਵਾਲੇ ਬਸੰਤ ਉਤਸਵ ਦੌਰਾਨ ਪਟਾਕੇ ਖ੍ਰੀਦਣ ਦੇ ਚਾਹਵਾਨ ਲੋਕਾਂ ਨੂੰ ਅਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ ਤਾਂ ਜੋ ਕਿਸੇ ਤਰ੍ਹਾਂ ਦੇ ਹਾਦਸਾ ਹੋਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸਜ਼ਾ ਦਿਤੀ ਜਾ ਸਕੇ। ਇਹ ਜਾਣਕਾਰੀ ਮੀਡੀਆ ਖਬਰਾਂ ਵਿਚ ਦਿਤੀ ਗਈ ਹੈ। ਚੀਨ ਦਾ ਨਵਾਂ ਸਾਲ 5 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਥੇ ਨਵੇਂ ਸਾਲ ਦੇ ਸਮਾਗਮਾਂ ਨੂੰ ਬਸੰਤ ਉਤਸਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਉਤਸਵ ਦਾ ਆਯੋਜਨ ਵੱਡੇ ਪੱਧਰ 'ਤੇ ਹਰ ਸਾਲ ਵੱਖ-ਵੱਖ ਤਰੀਕਾਂ ਨੂੰ ਕੀਤਾ ਜਾਂਦਾ ਹੈ। ਪਰ ਇਸ ਦੀ ਸ਼ੁਰੂਆਤ ਫਰਵਰੀ ਦੇ ਸ਼ੁਰੂ ਵਿਚ ਹੁੰਦੀ ਹੈ ਅਤੇ ਉਸ ਮਹੀਨੇ ਦੇ ਮੱਧ ਤੱਕ ਜਾਰੀ ਰਹਿੰਦੀ ਹੈ। ਬੀਜਿੰਗ ਐਮਰਜੈਂਸੀ ਪ੍ਰਬੰਧਨ ਬਿਊਰੋ ਦੇ ਅਧਿਕਾਰੀ ਤਾਂਗ ਮਿੰਗਮਿੰਗ ਨੇ ਕਿਹਾ ਕਿ ਮਹਾਨਗਰ ਵਿਚ ਪਟਾਕਿਆਂ ਦੀਆਂ ਦੁਕਾਨਾਂ ਦੀ ਗਿਣਤੀ 80 ਤੋਂ ਘਟਾ ਕੇ 30 ਕਰ ਦਿੱਤੀ ਜਾਵੇਗੀ
ਅਤੇ ਪਟਾਕਿਆਂ ਦੀ ਵਿਕਰੀ 30 ਜਨਵਰੀ ਤੋਂ 9 ਫਰਵਰੀ ਤੱਕ ਹੋਵੇਗੀ। ਇਕ ਅੰਗਰੇਜ਼ੀ ਅਖਬਾਰ ਨੂੰ ਤਾਂਗ ਨੇ ਦਸਿਆ ਕਿ ਹਰੇਕ ਦੁਕਾਨ ਵਿਚ ਖਾਸ ਉਪਕਰਣ ਲੱਗੇ ਹੋਣਗੇ, ਜਿਸ ਵਿਚ ਖਰੀਦਦਾਰਾਂ ਦੀ ਪਛਾਣ ਉਨ੍ਹਾਂ ਦੇ ਪਛਾਣ ਪੱਤਰਾਂ ਦੇ ਜ਼ਰੀਏ ਹੋਵੇਗੀ। ਜੇ ਸੁਰੱਖਿਆ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਖਰੀਦਦਾਰ ਨੂੰ ਸਜ਼ਾ ਦਿਤੀ ਜਾਵੇਗੀ।
Comments (0)
Facebook Comments (0)