ਮਨਮੋਹਕ ਹੈ ਨਿਊਜ਼ੀਲੈਂਡ......................
Wed 2 May, 2018 0ਨਿਊਜ਼ੀਲੈਂਡ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ 'ਚੋਂ ਇਕ ਹੈ। ਇਹ ਇਕ ਅਜਿਹਾ ਦੇਸ਼ ਹੈ ਜਿਸ 'ਚ ਕੁਦਰਤ ਦੀ ਇਕ ਸੁੰਦਰ ਅਤੇ ਅਨੌਖੀ ਛਾਪ ਦੇਖਣ ਨੂੰ ਮਿਲਦੀ ਹੈ। ਇੱਥੇ ਕੀ.ਵੀ ਫਲ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਦੇਸ਼ ਨੂੰ ਕੀਵੀਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦੇ ਇਲਾਵਾ ਵੀ ਨਿਊਜ਼ੀਲੈਂਡ ਦੇ ਦੋ ਸ਼ਹਿਰ ਬਹੁਤ ਹੀ ਖੂਬਸੂਰਤ ਹਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।
ਨਿਊਜ਼ੀਲੈਂਡ ਦੇ ਦੱਖਣੀ ਦੀਪ 'ਚ ਸਥਿਤ ਕਵੀਂਸਟਾਊਨ ਇਕ ਰਿਸੋਰਟ ਟਾਊਨ ਦੇ ਰੂਪ 'ਚ ਮਸ਼ਹੂਰ ਹੈ। ਇਹ ਜਗ੍ਹਾ ਐਡਵੈਂਚਰ ਦੇ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਸਕੀਪਰਸ ਜੈਟ ਵੋਟ ਰਾਈਡ, ਮਾਊਂਟ, ਅਨਰਸਲਾ ਦਾ ਨਜ਼ਾਰਾ ਸੋਨੇ ਦੀ ਖੋਜ,ਸ਼ਾਪਿੰਗ ਅਤੇ ਖਾਣ ਪੀਣ ਦਾ ਮਜ੍ਹਾ ਲੈ ਸਕਦੇ ਹੋ।
ਨਿਊਜ਼ੀਲੈਂਡ ਦੀ ਰਾਜਧਾਨੀ ਵੇਲਿੰਗਟਨ ਸਮੁੰਦਰ ਕਿਨਾਰੇ ਸਥਿਤ ਹੈ ਜਿੱਥੇ ਇਕ ਵੱਖਰਾ ਹੀ ਕੁਦਰਤੀ ਸੁੰਦਰਤਾ ਚਾਰੇ ਪਾਸੇ ਦਿਖਾਈ ਦਿੰਦੀ ਹੈ। ਸਾਗਰ ਨੇ ਨੀਲੇ ਪਾਣੀ 'ਚ ਤੱਟ 'ਤੇ ਬਣੀਆ ਇਮਾਰਤਾਂ ਇਕ ਖੂਬਸੂਰਤ ਦ੍ਰਿਸ਼ ਪੇਸ਼ ਕਰਦੀਆਂ ਹਨ। ਤੁਹਾਡੇ ਕੋਲ ਸੈਰ ਦੀ ਸ਼ੁਰੂਆਤ ਛੋਟੀ ਨੌਕਾ ਜਾਂ ਪੈਡਲ ਵੋਟ 'ਚ ਕੀਤੀ ਜਾ ਸਕਦੀ ਹੈ।
Comments (0)
Facebook Comments (0)