
ਐਸ ਜੀ ਪੀ ਸੀ ਵੱਲੋਂ ਢਾਡੀ ਕਵੀਸ਼ਰ ਸਿਖਲਾਈ ਕਾਲਜ ਖੋਲਿਆ ਜਾਵੇਗਾ ਅੰਮ੍ਰਿਤਸਰ ਵਿੱਚ
Tue 17 Jul, 2018 0
ਅੰਮ੍ਰਿਤਸਰ 16 ਜੁਲਾਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ‘ਚ ਇੱਕ ਅਜਿਹਾ ਕਾਲਜ ਸਥਾਪਿਤ ਕਰਨ ਜਾ ਰਹੀ ਹੈ ਜਿਸ ਵਿਚ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਮੇਂ ‘ਚ ਗਾਈਆਂ ਜਾਂਦੀਆਂ ਵਾਰਾਂ ਨੂੰ ਮੁੱਖ ਰੱਖਦਿਆਂ ਢਾਡੀ ਅਤੇ ਕਵਿਸ਼ਰੀ ਦਾ ਸਲੇਬਸ ਪੜ੍ਹਾਇਆ ਜਾਏਗਾ।
ਗੁਰੂ ਕੀ ਵਡਾਲੀ, ਛੇਹਰਟਾ ਦੇ ਮਸ਼ਹੂਰ ਢਾਡੀ ਤੇ ਸਿੱਖ ਵਿਦਵਾਨ ਗਿਅਨੀ ਸੋਹਣ ਸਿੰਘ ਦੇ ਨਾਂਅ ‘ਤੇ ਇਹ ਕਾਲਜ ਇਸ ਸਾਲ ‘ਚ ਸ਼ੁਰੂ ਹੋ ਜਾਵੇਗਾ। ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਕਾਲਜ ਨੂੰ ਖੋਲ੍ਹਣ ਪਿੱਛੇ ਸਿੱਖ ਇਤਿਹਾਸ ਤੇ ਵਿਰਸੇ ਨੂੰ ਦਰਸਾਉਂਦੀਆਂ ਢਾਡੀ ਵਾਰਾਂ ਗਾਉਣ ਦੇ ਹੁਨਰ ਨੂੰ ਸਾਂਭੀ ਰੱਖਣਾ ਹੈ।
ਜਿਹੜੇ ਸਿੱਖ ਬੱਚਿਆਂ ਨੇ ਅਪਾਣੇ ਕੇਸ ਕਤਲ ਨਹੀਂ ਕੀਤੇ ਅਤੇ ਸਿੱਖ ਇਤਿਹਾਸ ਦੀ ਥੋੜ੍ਹੀ ਬਹੁਤ ਜਾਣਕਾਰੀ ਰੱਖਦਾ ਹੈ, ਉਹ ਇਸ ਕਾਲਜ ਵਿਚ ਦਾਖਲਾ ਲੈ ਸਕਣਗੇ। ਘੱਟੋ-ਘੱਟ ਵਿਦਿਅਕ ਯੋਗਤਾ ਬਾਰ੍ਹਵੀਂ ਰੱਖੀ ਗਈ ਹੈ। ਪਹਿਲੇ ਪੜਾਅ ‘ਚ 40 ਸੀਟਾਂ ਰੱਖੀਆਂ ਜਾਣਗੀਆਂ ਅਤੇ ਇਕ ਪੈਨਲ ਦੁਆਰਾ ਬੱਚਿਆਂ ਦੀ ਰੁਚੀ ਨੂੰ ਦੇਖਣ ਲਈ ਇੰਟਰਵੀਊ ਰੱਖੀ ਜਾਏਗੀ। ਚੁਣੇ ਹੋਏ ਵਿਦਿਆਰਥੀਆਂ ਨੂੰ ੧੨੦੦ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਵੀ ਦਿੱਤੀ ਜਾਏਗੀ। ਇਸ ਪਾਠਕ੍ਰਮ ‘ਚ ਤਿੰਨ ਸਾਲ ਦਾ ਕੋਰਸ ਹੋਏਗਾ ਜੋ ਕਿ ਬਿਲਕੁਲ ਮੁਫਤ ‘ਚ ਪੜ੍ਹਾਇਆ ਜਾਏਗਾ।
ਐਸ.ਜੀ.ਪੀ.ਸੀ ਧਰਮ ਪ੍ਰਚਾਰ ਕਮੇਟੀਆਂ ਦੇ ਅਡੀਸ਼ਨਲ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਇਸ ਕਾਲਜ ‘ਚ ਦਾਖਲਾ ਲੈਣ ਲਈ ਆਪਣਾ ਪਹਿਚਾਣ ਪੱਤਰ ਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਨਾਲ ਲੈ ਕੇ ਆਉਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਰਹਿਣ ਲਈ ਹੋਸਟਲ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।
Comments (0)
Facebook Comments (0)