ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਚ ਵਿਦਿਆਰਥੀਆਂ ਦੀ ਕਲਾਤਮਕ ਗੁਣਾਂ ਨੂੰ ਪਰਖਣ ਤੇ ਤਰਾਸ਼ਣ ਦੀ ਮੁਹਿੰਮ ਤਹਿਤ ਪ੍ਰਤੀਯੋਗਤਾ ਕਰਵਾਈ ਗਈ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਚ ਵਿਦਿਆਰਥੀਆਂ ਦੀ ਕਲਾਤਮਕ ਗੁਣਾਂ ਨੂੰ ਪਰਖਣ ਤੇ ਤਰਾਸ਼ਣ ਦੀ ਮੁਹਿੰਮ ਤਹਿਤ ਪ੍ਰਤੀਯੋਗਤਾ ਕਰਵਾਈ ਗਈ

ਚੋਹਲਾ ਸਾਹਿਬ 23 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀ ਉਸਾਰੀ ਪ੍ਰਤੀ ਆਪਣੀ ਜਿ਼ੰਮੇਵਾਰੀ ਬਾਖ਼ੂਬੀ ਨਿਭਾਅ ਰਿਹਾ ਹੈ। ਵਿਦਿਆਰਥੀਆਂ ਦੇ ਕਲਾਤਮਕ ਗੁਣਾਂ ਨੂੰ ਪਰਖਣ ਤੇ ਤਰਾਸ਼ਣ ਦੀ ਮੁਹਿੰਮ ਤਹਿਤ ਕਾਲਜ ਵਿਚ ਸ਼ਬਦ, ਵਾਰ, ਕਵੀਸ਼ਰੀ, ਗੀਤ, ਸੰਗੀਤ, ਲੋਕ-ਗੀਤ, ਕੁਇਜ਼, ਕਾਵਿ ਉਚਾਰਨ ਪ੍ਰਤੀਯੋਗਤਾ, ਫੁਲਕਾਰੀ, ਰੰਗੋਲੀ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਫੁਲਕਾਰੀ ਦੇ ਪ੍ਰਤੀਯੋਗਤਾ ਵਿੱਚ ਵੀਰਪਾਲ ਕੌਰ ਨੇ ਪਹਿਲੀ ਪੁਜੀਸ਼ਨ, ਰਮਨਦੀਪ ਕੌਰ ਨੇ ਦੂਸਰੀ ਪੁਜੀਸ਼ਨ ਅਤੇ ਅੰਮ੍ਰਿਤ ਕੌਰ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ। ਕਾਵਿ ਉਚਾਰਨ ਪ੍ਰਤੀਯੋਗਤਾ ਵਿੱਚ ਮਨਦੀਪ ਕੌਰ, ਜਸਬੀਰ ਕੌਰ ਅਤੇ ਕੰਵਲਜੀਤ ਕੌਰ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਮਿਊਜ਼ਿਕ ਵਿਚ ਪਲਵਿੰਦਰ ਕੌਰ, ਮਨਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਕਰਮਵਾਰ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਭਾਸ਼ਣ ਪ੍ਰਤੀਯੋਗਤਾ ਵਿੱਚ ਦਲਜੀਤ ਸਿੰਘ, ਰਹਿਮਤ ਕੌਰ ਅਤੇ ਅਕਾਸ਼ਦੀਪ ਸਿੰਘ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਰੰਗੋਲੀ ਪ੍ਰਤੀਯੋਗਤਾ ਵਿੱਚ ਨਵਜੋਤ ਕੌਰ ਤੇ ਮਨੀਸ਼ਾ, ਹਰਸ਼ਦੀਪ ਕੌਰ ਤੇ ਮਨਬੀਰ ਕੌਰ ਅਤੇ ਮਹਿਕਦੀਪ ਕੌਰ ਤੇ ਪਰਮਜੀਤ ਕੌਰ ਦੀ ਟੀਮ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਕੁਇਜ਼ ਪ੍ਰਤੀਯੋਗਤਾ ਵਿੱਚ ਜਗਬੀਰ ਕੌਰ, ਅਕਸ਼ਦੀਪ ਸਿੰਘ ਅਤੇ ਖੁਸ਼ਪ੍ਰੀਤ ਕੌਰ ਦੀ ਟੀਮ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਸਲਾਨਾ ਸਮਾਗਮ ਮੌਕ ਸਨਮਾਨਿਤ ਕੀਤਾ ਜਾਵੇਗਾ।