ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨ ਤਾਰਨ ਵੱਲੋਂ ਦਿੱਲੀ ਮੋਰਚੇ ਨੂੰ ਸਮਰਪਿਤ ਟਰੈਕਟਰ ਮਾਰਚ ਸੁਰੂ:- ਸ਼ਕਰੀ
Fri 2 Feb, 2024 0ਚੋਹਲਾ ਸਾਹਿਬ 2 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋਂ ਦਿੱਲੀ ਦੀਆਂ ਤਿਆਰੀਆਂ ਨੂੰ ਸਮਰਪਿਤ ਟਰੈਕਟਰ ਮਾਰਚ ਅੱਜ ਸੂਬਾ ਆਗੂ ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਸੁਰੂ ਕੀਤਾ ਗਿਆ। ਟਰੈਕਟਰ ਮਾਰਚ ਸੁਰੂ ਕਰਨ ਤੋ ਪਹਿਲਾਂ ਪਿੰਡ ਠੱਠੀਆਂ ਮਹੰਤਾਂ ਵਿਖੇ ਪੰਜਾਬ ਸਰਕਾਰ ਅਤੇ ਸੈਟਰ ਸਰਕਾਰ ਦਾ ਪੁਤਲੇ ਫੂਕ ਕੇ ਨਾਹਰੇ ਬਾਜੀ ਕੀਤੀ ਗਈ। ਇਸ ਮੌਕੇ ਗਿਆਨ ਸਿੰਘ ਚੋਹਲਾ ਸਾਹਿਬ, ਅਤੇ ਕੁਲਵੰਤ ਸਿੰਘ ਢੋਟੀਆਂ ਸਰਬਜੀਤ ਸਿੰਘ ਨਵੇਂ ਵਰਿਆਂ ਨੇ ਦੱਸਿਆ ਕਿ ਹਰੇਕ ਪਿੰਡ ਵਿੱਚ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ, ਉਸ ਦਾ ਮਕਸਦ ਆਮ ਲੋਕਾਂ ਤੱਕ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਜਾਣੂ ਕਰਵਾਉਣਾ ਹੈ। ਕਿਉਂਕਿ ਮੋਦੀ ਦੀ ਸਰਕਾਰ ਨੇ ਪਿਛਲੇ ਸਮੇਂ ਵਿੱਚ ਕਿਸਾਨ ਮੋਰਚੇ ਦੇ ਦਬਾਅ ਹੇਠ ਆ ਕੇ ਤਿੰਨੇ ਕਾਲੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਆਪਣੇ ਵਾਦੇ ਤੋਂ ਮੁਕਰ ਚੁੱਕੀ ਹੈ, ਉਹਨਾਂ ਹੀ ਕਿਸਾਨਾਂ, ਮਜਦੂਰਾਂ, ਅਤੇ ਆਮ ਵਰਗ ਦੇ ਲੋਕਾਂ ਦੇ ਵਿਰੁੱਧ ਤਿੰਨੇ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਫਿਰ ਤੋਂ ਦਿੱਲੀ ਵਿਖੇ ਮੋਰਚਾ ਲੱਗ ਰਿਹਾ ਹੈ ਤਾਂ ਕੇ ਸਰਕਾਰ ਕੋਲੋਂ ਇਹ ਕਾਨੂੰਨ ਵਾਪਿਸ ਕਰਵਾਏ ਜਾ ਸਕਣ।ਅੱਜ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪ੍ਰਧਾਨ ਸਕੱਤਰ ਅਤੇ ਨੌਜਵਾਨ ਹਾਜਰ ਸਨ
Comments (0)
Facebook Comments (0)