
ਮੀਟਿੰਗ ਕਰਕੇ 2022 ਦੀ ਰਣਨੀਤੀ ਬਾਰੇ ਕੀਤਾ ਵਿਚਾਰ ਵਟਾਂਦਰਾ
Tue 11 May, 2021 0
ਚੋਹਲਾ ਸਾਹਿਬ 11 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਰਾਣਵੀਲਾਹ ਵਿਖੇ ਬਲਾਕ ਸੰਮਤੀ ਚੇਅਰਪਰਸਨ ਬੀਬੀ ਨਿੰਦਰ ਕੌਰ ਦੇ ਗ੍ਰਹਿ ਵਿਖੇ 2022 ਦੀਆਂ ਚੋਣਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਜਿਸਦੀ ਪ੍ਰਧਾਨਗੀ ਬੀਬੀ ਨਿੰਦਰ ਕੌਰ ਵੱਲੋਂ ਕੀਤੀ ਗਈ।ਇਸ ਮੀਟਿੰਗ ਵਿੱਚ ਬੀਬੀ ਨਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਲੋਕ ਨੀਤੀਆਂ ਤੋਂ ਖੁਸ਼ ਹਨ ਅਤੇ ਦੁਬਾਰਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ।ਇਸ ਸਮੇਂ ਗੁਰਦੁਆਰਾ ਬਾਬੇ ਸ਼ਹੀਦਾਂ ਸਾਹਿਬ ਪਿੰਡ ਰਾਣੀ ਵਲਾਹ ਵਿਖੇ ਸੀਨੀਅਰ ਕਾਗਰਸ਼ੀ ਆਗੂ ਨਿਸ਼ਾਨ ਸਿੰਘ ਨਤਮਸਤਕ ਹੋਏ ਇਸ ਸਮੇਂ ਬਾਬਾ ਜਗਤਾਰ ਸਿੰਘ ਜੀ ਵਲੋ ਸਿਰੋਪਾਓ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਸਮੇਂ ਸੂਬੇਦਾਰ ਕਸ਼ਮੀਰ ਸਿੰਘ ,ਪੰਚਾਇਤ ਮੈਂਬਰ ਲਖਵਿੰਦਰ ਸਿੰਘ ,ਡੀਪੂ ਹੋਲਡਰ ਬਲਵੰਤ ਸਿੰਘ,ਡੀਪੂ ਹੋਲਡਰ ਤਰਸੇਮ ਸਿੰਘ, ਪ੍ਰਗਟ ਸਿੰਘ, ਬਖਸ਼ੀਸ਼ ਸਿੰਘ ,ਅਨੋਖ ਸਿੰਘ , ਸੁੱਖਾ ਸਿੰਘ, ਅਮਰੀਕ ਸਿੰਘ, ਜੋਗਿੰਦਰ ਸਿੰਘ ,ਜਗਤਾਰ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਰਹੇ ਸਨ
Comments (0)
Facebook Comments (0)