
ਆਵੇ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ ਬੱਲੇ ਓ ਚਲਾਕ ਸੱਜਣਾ
Fri 29 Nov, 2019 0
ਇੱਕ ਪ੍ਰੇਮੀ ਨੇ ਪ੍ਰੇਮਿਕਾ ਨਾਲ ਵਿਆਹ ਕਰਾਉਣ ਦੇ ਲਈ ਘਰ ਤੋਂ ਬੁਲਾ ਕੇ ਰਸਤੇ ਵਿਚ ਹੀ ਛੱਡ ਦਿੱਤਾ ਅਤੇ ਅਦਾਲਤ ਵਿਚ ਜਾ ਕੇ ਦੂਜੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ। ਮਾਮਲਾ ਪੁਲਿਸ ਦੇ ਧਿਆਨ ਵਿਚ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਕਾਬੂ ਕਰ ਲਿਆ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੂਜੇ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਸਥਾਨਕ ਸ਼ਹਿਰ ਵਿਚ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਹੈ। ਕਾਫੀ ਸਮੇਂ ਤੋਂ ਪ੍ਰੇਮ ਸਬੰਧ ਸ਼ਹਿਰ ਦੇ ਲੜਕੇ ਨਾਲ ਚਲ ਰਹੇ ਸੀ ਜੋ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਪਿਛਲੇ ਹਫ਼ਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਨਾਲ ਅਦਾਲਤ ਵਿਚ ਜਾ ਕੇ ਵਿਆਹ ਕਰੇਗਾ। ਪ੍ਰੇਮੀ ਦੀ ਦੱਸੀ ਤਾਰੀਕ ਨੂੰ ਉਹ ਤਿਆਰ ਹੋ ਕੇ ਘਰ ਤੋਂ ਨਿਕਲ ਗਈ ਅਤੇ ਉਸ ਦੁਆਰਾ ਦੱਸੀ ਜਗ੍ਹਾ 'ਤੇ ਸੜਕ ਕਿਨਾਰੇ ਖੜ੍ਹੀ ਹੋ ਕੇ ਪੂਰਾ ਦਿਨ ਅਪਣੇ ਪ੍ਰੇਮੀ ਦੀ ਉਡੀਕ ਕਰਦੀ ਰਹੀ ਲੇਕਿਨ ਨਾ ਤਾਂ ਉਸ ਦਾ ਪ੍ਰੇਮੀ ਆਇਆ ਤੇ ਨਾ ਹੀ ਉਸ ਨੇ ਉਸ ਦੇ ਕਿਸੇ ਫੋਨ ਦਾ ਜਵਾਬ ਦਿੱਤਾ। ਸ਼ਾਮ ਨੂੰ ਲੜਕੀ ਦੁਖੀ ਹੋ ਕੇ ਘਰ ਪਰਤ ਗਈ। ਅਗਲੇ ਦਿਨ ਉਸ ਨੂੰ ਪਤਾ ਚਲਿਆ ਕਿ ਉਸ ਦੇ ਪ੍ਰੇਮੀ ਨੇ ਕਿਸੇ ਹੋਰ ਨਾਲ ਕੋਰਟ ਮੈਰਿਜ ਕਰ ਲਈ ਹੈ ਅਤੇ ਰਿਸੈਪਸ਼ਨ ਦੇਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਸ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ । ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰੇਮੀ ਨੂੰ ਕਾਬੂ ਕਰ ਲਿਆ।
Comments (0)
Facebook Comments (0)