ਬਾਬਾ ਵਰਿਆਮ ਸਿੰਘ ਕਰਤਾਰਪੁਰ ਸਾਹਿਬ ਵਾਲਿਆ ਦਾ ਬਰਸੀ ਸਮਾਗਮ ਸਪੰਨ।

ਬਾਬਾ ਵਰਿਆਮ ਸਿੰਘ ਕਰਤਾਰਪੁਰ ਸਾਹਿਬ ਵਾਲਿਆ ਦਾ ਬਰਸੀ ਸਮਾਗਮ ਸਪੰਨ।

ਫੋਟੋ ਕੈਪਸਨ- ਬਰਸੀ ਸਮਾਗਮ ਤੇ ਆਈਆ ਸ਼ਖਸ਼ੀਅਤਾ ਦਾ ਬਾਬਾ ਪ੍ਰਗਟ ਸਿੰਘ ਸਰੋਪਾਏ ਦੇ ਕਿ ਸਨਮਾਨਤ ਕੀਤਾ ਕਰਦੇ ਹੋਏ।

ਚੋਹਲਾ ਸਾਹਿਬ 6 ਜੂਨ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ) 
ਸੱਚ ਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਕਰਤਾਰਪੁਰ ਸਾਹਿਬ ਵਾਲੇ ਅਤੇ ਬਾਬਾ ਲੂਆ ਸਾਹਿਬ ਵਾਲਿਆ ਦੀ 8ਵੀ ਬਰਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਉਹਨਾ ਦੇ ਪਰਮ ਸੇਵਕ ਬਾਬਾ ਪ੍ਰਗਟ ਸਿੰਘ ਸੇਵਾਦਾਰ ਗੁਰਦੁਆਰਾ ਲੂਆ ਸਾਹਿਬ ਵਾਲਿਆ ਵੱਲੋ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਪਹਿਲਾ ਤੋ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਕਰੋਨਾ ਵਾਰਿਸ ਨੂੰ ਠੱਲ ਪਾੳਣ ਲਈ ਲੱਗੇ ਲਾਕਡਾਉਨ ਕਰਕੇ ਧਾਰਮਿਕ ਦਿਵਾਨ ਨਹੀ ਸਜਾਏ ਗਏ। ਕੇਵਲ ਇਲਾਹੀ ਬਾਨੀ ਦਾ ਰਸ, ਕੀਰਤਨ ਗੁਰੂਦੁਆਰਾ ਸਾਹਿਬ ਦੇ ਅੰਦਰ ਕੀਰਤਨੀ ਜਥਿਆ ਨੇ ਸੁਣਾ ਕਿ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਜਗਤਾਰ ਸਿੰਘ ਜੀ ਬਾਬੇ ਸਹੀਦਾ ਵਾਲੇ, ਜਥੇਦਾਰ ਸਾਹਿਬ ਸਿੰਘ ਗੁਜਰਪੁਰ, ਸੁਬੇਗ ਸਿੰਘ ਧੁੰਨ,ਗੁਰਬਚਨ ਸਿੰਘ ਕਰਮੂਵਾਲਾ, ਭਾਈ ਪ੍ਰਿਤਪਾਲ ਸਿੰਘ ਫਲਾਹੀ ਸਾਹਿਬ ਵਾਲੇ, ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ ਵਾਲੇ, ਗਿਆਨ ਬਖਸ਼ੀਸ਼ ਸਿੰਘ ਰਾਣੀਵਲਾਹ ਵਾਲੇ, ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾ, ਡਾਂ ਪ੍ਰਭ ਸਿੰਘ, ਇੰਸਪੈਕਟਰ ਅਜਮੇਰ ਸਿੰਘ, ਬਾਬਾ ਕੁਲਵੰਤ ਸਿੰਘ ਰਾਣੀਵਲਾਹ ਅਤੇ ਇਲਾਕੇ ਦੀਆ ਪ੍ਰਮੁੱਖ ਸ਼ਖਸ਼ੀਅਤਾ ਨੇ ਵੀ ਹਾਜ਼ਰੀਆ ਭਰੀਆ। ਧਾਰਮਿਕ ਤੇੇ ਰਾਜਨੀਤਕ ਸ਼ਖਸ਼ੀਅਤਾ ਨੂੰ ਬਾਬਾ ਪ੍ਰਗਟ ਸਿੰਘ ਨੇ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਦੇ ਕਿ ਸਨਮਾਨਤ ਕੀਤਾ, ਸਾਰਾ ਦਿਨ ਠੰਡੇ ਜਲ ਦੀ ਛਬੀਲ, ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।