
ਸੀ ਐਚ ਸੀ ਸਰਹਾਲੀ ਵਿਖੇ ਹਫਤਾਵਾਰੀ ਡੇਂਗੂ ਮੁਹਿੰਮ ਅਧੀਨ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
Wed 20 Nov, 2024 0
ਚੋਹਲਾ ਸਾਹਿਬ 20 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਾਰਜਕਾਰੀ ਸਿਵਲ ਸਰਜਨ ਤਰਨ ਤਾਰਨ ਡਾਕਟਰ ਵਰਿੰਦਰਪਾਲ ਕੌਰ,ਜਿਲਾ ਐਪੀਡੀਮੋਲੋਜਿਸਟ ਡਾਕਟਰ ਸਿਮਰਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਨਵੀਰ ਸਿੰਘ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਅੱਜ ਸੀ ਐਚ ਸੀ ਸਰਹਾਲੀ ਵਿਖੇ ਹਫਤਾਵਾਰੀ ਡੇਂਗੂ ਮੁਹਿੰਮ ਅਧੀਨ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਨਵੀਰ ੰਿਸੰਘ ਨੇ ਦੱਸਿਆ ਕਿ ਹਫਤਾਵਾਰੀ ਡੇਂਗੂ ਮੁੰਿਹੰਮ ਅਧੀਨ ਅੱਜ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਸ਼ਿਵਾਲਿਕ ਨਰਸਿੰਗ ਕਾਲਜ ਦੇ ਵਿਿਦਆਰਥੀਆਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਇਸ ਰੈਲੀ ਰਾਹੀਂ ਲੋਕਾਂ ਨੂੰ ਡੇਂਗੂ ਦੇ ਲੱਛਣਾ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਮਝਾਇਆ ਗਿਆ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਟੁੱਟੇ ਗਮਲਿਆਂ ਅਤੇ ਟਾਇਰਾਂ ਵਿੱਚ ਪਾਣੀ ਜਮਾ ਨਾ ਹੋਣ ਦਿਓ ਅਤੇ ਖਾਸ ਕਰਕੇ ਆਪਣੇ ਘਰਾਂ ਦੇ ਦੁਆਲੇ ਵੀ ਪਾਣੀ ਖੜਾ ਨਾ ਹੋਣ ਦਿਓ।ਇਸ ਸਮੇਂ ਬਲਰਾਜ ਸਿੰਘ ਬੀ ਈ ਈ ਨੇ ਦੱਸਿਆ ਕਿ ਜੇਕਰ ਤੁਹਾਨੂੰ ਤੇਜ਼ ਸਿਰ ਦਰਦ ਜਾਂ ਤੇਜ਼ ਬੁਖਾਰ ਹੈ ਤਾਂ ਤੁਰੰਤ ਆਪਣੇ ਨਜਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਜਾਚ ਕਰਵਾਓ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।ਇਸ ਸਮੇਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ,ਜਸਪਿੰਦਰ ਸਿੰਘ,ਸਤਨਾਮ ਸਿੰਘ,ਕਸ਼ਮੀਰ ਕੌਰ,ਪਰਮਜੀਤ ਕੌਰ,ਜਤਿੰਦਰ ਕੌਰ,ਰਾਜਵਿੰਦਰ ਕੌਰ,ਜਸਵਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।
Comments (0)
Facebook Comments (0)